This content is sole property of www.sihodewale.com

Do not copy any content or published anywhere

ਸੰਤ ਖਾਲਸਾ ਦਲ ਦੇ ਬਾਨੀ ਮਹਾਨ ਰਾਜੇ ਜੋਗੀ, ਤਪਸਵੀ, ਬਹ੍ਰਮਗਿਆਨੀ , ਸਿਧ ਮਹਾਰ੍ਪੁਰ੍ਸ਼, ਅਗਮੀ ਤੇ ਦੁਨਿਆਵੀ ਵਿਦਿਆ ਦੇ ਮਾਰਤੰਡ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਸਿਧ੍ਸਰ ਸਿਹੋੜੇ ਵਾਲੇ ਮਹਾਪੁਰਖ ਜਿਹਨਾ ਨੇ ਆਪਣਾ ਸਾਰਾ ਜੀਵਨ ਲੋਕ ਭਲਾਈ ਤੇ ਸਮਾਜਿਕ ਸੇਵਾ ਦੇ ਨਾਲ ਮੁਕਤੀ ਦੇ ਮਾਰਗ ਬਾਰੇ ਦਸਿਆ I ਆਪ ਬਾਵਾ ਪੂਰਨ ਦਾਸ ਜੀ ਨੂ ਆਪਨੇ ਜਨਮ ਦਾਤੇ, ਵਿਦਿਆ ਦਾਤੇ, ਬ੍ਰਹਮ ਦੇ ਦਾਤੇ ਆਪਨੇ ਗੁਰੂ ਮੰਨਦੇ ਸੀ I

ਆਪ ਜੀ ਨੇ ਸਿਰਫ 4 ਸਾਲ ਦੀ ਅਵਸਥਾ ਵਿਚ ਹੀ ਕੀਰਤਨ ਦੀਆ ਧਾਰਨਾਵਾਂ ਦਾ ਗਾਇੰਨ ਸ਼ੁਰੂ ਕਰ ਦਿਤਾ ਸੀ I ਆਪ ਜੀ ਨੇ 70 ਸਾਲ ਤੋ ਜਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਅਤੇ 22 ਲਖ ਤੋ ਜਿਆਦਾ ਜੀਵਾ ਨੂ ਅਮ੍ਰਿਤ ਛਕਾਇਆ ਅਤੇ ਸੰਗਤ ਨੂ ਨਾਮ ਦਾਨ ਦੀ ਦਕਸ਼ਨਾ ਦੇ ਕੇ ਨਿਹਾਲ ਕੀਤਾ I ਆਪ ਜੀ ਨੇ 22 ਕਾਲੇਜ ਬਣਵਾਏ ਜਿਸ ਵਿਚ ਕੁੜਿਆ ਵਾਸਤੇ ਵਖਰੇ ਕਾਲਜ ਬਣਵਾਏ I

ਆਪ ਜੀ ਦੀ ਸਬ ਤੋ ਵਡੀ ਉਪਲਬਧੀ ਸਰਬ ਧਰਮ ਪੀਠ ਸੀ ਜੋ ਕੀ ਸਾਰੇ ਧਰ੍ਮਾ ਲਈ ਆਪਨੇ ਕੁਰੁਕ੍ਸ਼ੇਤ੍ਰਾ ਵਿਖੇ ਸਜਾਈ I ਇਸ ਦਾ ਉਦਘਾਟਨ ਸਮੇਂ ਦੇ ਗਵਰਨਰ ਸ਼੍ਰੀ ਜਗਨਨਾਥ ਪਹਾੜੀਆਂ ਨੇ ਖੁੱਦ ਕੀਤਾ |                                                ਸਰਬ ਧਰਮ ਪੀਠ ਕੁਰੂਕਸ਼ੇਤਰ

ਆਪ ਜੀ ਦਾ ਸੰਤ ਬਾਬਾ ਅਤਰ ਸਿੰਘ ਜੀ ਮਸਤੁਆਨਾ ਸਾਹਿਬ ਨਾਲ ਬਹੁਤ ਪਿਆਰ ਸੀ I ਆਪ ਜੀ ਨੇ ਮਲਵਈ ਕੀਰਤਨ ਦਾ ਬਹੁਤ ਪ੍ਰਚਾਰ ਕੀਤਾ I ਸੰਗਰੂਰ ਦੀ ਸੰਗਤ ਤਾ ਆਪ ਜੀ ਨੂ ਸੰਤ ਬਾਬਾ ਅਤਰ ਸਿੰਘ ਜੀ ਮਸਤੁਆਨਾ ਸਾਹਿਬ ਜੀ ਦਾ ਅਵਤਾਰ ਹੀ ਮੰਨਦੀ ਸੀ I 1965 ਵਿਚ ਜਦ ਆਪ ਜੀ ਨੇ ਮਸਤੁਆਨਾ ਸਾਹਿਬ ਵਿਖੇ ਦੇਗਾ ਚਲਾਇਆ ਤਾ ਸੰਗਤ ਹੋਰ ਵੀ ਪ੍ਰਪਕ ਹੋ ਗਈ ਅਤੇ ਹੋਰ ਵੀ ਕਈ ਕੋਤਕ ਆਪ ਜੀ ਨੇ ਮਸਤੁਆਨਾ ਸਾਹਿਬ ਵਿਖੇ ਰਚਾਇ I

ਬਾਵਾ ਬੀਰਮ ਦਾਸ ਜੀ ਨੇ 1938 ਨੂ ਸ਼ਰੀਰ ਤਿਆਗਿਆ ਸੀ ਆਪ ਜੀ ਵੀ 1938 ਵਿਸ਼ਾਖੀ ਵਾਲੇ ਦਿਨ ਪ੍ਰਗਟ ਹੋਏ ਸੀ I ਆਪ ਜੀ ਨੇ ਕਈ ਗੁਰੂਦਵਾਰਾ ਸਾਹਿਬ, ਮੰਦਿਰ ਤੇ ਮਸੀਤ ਦੀ ਸੇਵਾ ਕੀਤੀ I ਆਪ ਜੀ ਨੇ ਕੁਰੁਕ੍ਸ਼ੇਤ੍ਰਾ ਵਿਖੇ ਰਾਧਾ ਕ੍ਰਿਸ਼ਨ ਮੰਦਿਰ ਬਣਵਾਇਆ ਤੇ ਡੇਰਾ ਉਚ੍ਚ ਦਾ ਪੀਰ ਸਮਰਾਲਾ ਵਿਖੇ ਪ੍ਰਗਟ ਕੀਤਾ I ਆਪ ਜੀ ਨੇ ਅਦਿ ਸਦੀ ਤੋ ਜਿਆਦਾ ਰੋੜੇਵਾਲ ਵਿਖੇ ਦਸਵੀ ਤੇ ਅਮ੍ਰਿਤ ਕੀਰਤਨ ਦੀ ਵਰਖਾ ਕੀਤੀ I ਪਿੰਡ ਬੂਲ ਵਿਖੇ ਪੂਰਨਮਾਸ਼ੀ, ਮਸਿਆ ਤੇ ਡੇਰਾ ਉਚ ਦਾ ਪੀਰ ਅਤੇ ਏਕਮ ਤੇ ਨਵੇ ਮਸਤੁਆਣਾ ਵਿਖੇ  ਆਪ ਜੀ ਅਮ੍ਰਿਤ ਦੀ ਵਰਖਾ ਕਰਿਆ ਕਰਦੇ ਸੀ I ਫਤਹਿਗੜ੍ਹ ਸਾਹਿਬ ਵਿਖੇ ਆਪ ਜੀ ਹਰ ਐਤਵਾਰ ਨੂ ਸੰਗਤ ਦਾ ਦੁਖ ਦੁਰ ਕਰਦੇ ਸੀ ਤੇ ਸੰਗਤ ਮੂਹ ਮੰਗਿਆ ਮੁਰਾਦਾ ਪਾਉਂਦਿਆ ਸੀ I

ਆਪ ਜੀ ਨੇ 24 ਜੂਨ 2014 ਨੂ ਸ਼ਰੀਰ ਦਾ ਤਿਆਗ ਕਰ ਦਿਤਾ ਅਤੇ ਆਪ ਜੀ ਦੇ ਸੰਸਕਾਰ ਦੀ ਸੇਵਾ ਰੋੜੇਵਾਲ ਵਿਖੇ ਕੀਤੀ ਗਈ I ਆਪ ਜੀ ਦੇ ਫੁੱਲਾ ਦੀ ਸੇਵਾ ਆਪ ਜੀ ਇਛਾ ਅਨੁਸਾਰ ਹਰਿਦ੍ਵਾਰ ਕੀਤੀ ਗਈ I ਆਪ ਆਪਣੀ ਲੋਕ ਭਲਾਈ, ਪ੍ਰੇਮਾ ਭਕਤੀ, ਬ੍ਰਹਮ ਭਗਤੀ ਕਰਕੇ ਸੰਗਤਾ ਦੇ ਦਿਲਾ ਵਿਚ ਵਸਦੇ ਹੋ ਤੇ ਵਸਦੇ ਰਹੋ ਗੇ I