ਅਕਾਲ ਕੀ ਮੂਰਤ ਉਤਰੀ  ਰੋੜੇਵਾਲ ਵੀਰਮ ਦਾਸ ਉਦਾਸੀ 

ਦਾਦਾ ਗੁਰੂ ਸੰਗ ਕਿਸ਼ਨ ਦਾਸ ਜੀ ਚੇਲਾ ਪੁਰਾਨ ਦਾਸ ਉਦਾਸੀ

 ਰੰਗੀ ਰਾਮ ਵਜਾਵੇ ਲੈਹਰੇ ਭੂਮੀ ਤਪੋ ਬਣ ਬਣੀ ਖਲਾਸੀ 

ਧਰਤੀ ਸੰਗ ਪੂਰਾ ਸੋਢੀਆ ਬਾਬੇ ਅਰਜਨ ਸਿੰਘ ਪਿਆਸੀ 

ਸਿਖੀ ਪੂਰੀ ਸੰਤ ਸਿਪਾਹੀ ਧਰਮਪੁਰੀ ਕੇ ਵਾਸੀ 

ਇਸ ਨਗਰ ਹੀ ਪਰਗਟ ਹੋਏ ਹੈ ਹਿਮਤ ਸਿੰਘ ਗੁਰ ਪਾਸੀ 

ਪੰਜ ਪਿਆਰਿਓ ਤੀਜਾ ਦਰਜਾ ਆਪੇ ਗੁਰ ਚੇਲਾ ਗੁਰੂ ਕਹਾ ਸੀ

ਸੰਤ ਅਰਜਨ ਸਿੰਘ ਸੋਡੀ ਸਾਹਿਬ ਕਰਦੇ ਬੰਦ ਖਲਾਸੀ

ਸੰਤਾ ਮਾਨਯੋ ਦੂਤਾ ਡਾਨੁਓ ਸੇਵ ਕਰਨ ਦਿਨ ਰਾਤੀ 

ਰੰਗੀ ਰਾਮ ਦੀਆ ਗੋਉਆਂ ਬਦਲੇ ਸੰਤਾ ਸੰਗ ਨਿਭਾਤੀ

ਮੂਲੋਵਾਲ ਵਾਲੇ ਥਾਨੇਦਾਰ ਨੂ ਆਪਣੀ ਖੇਡ ਦਿਖਾਤੀ 

ਬਾਹ ਜੁੜ ਗਈ ਥਾਨੇਦਾਰ ਦੀ ਘੋੜੇ ਉਤਰ ਕੇ ਸ਼ਰਨ ਪੜਾ ਸੀ 

ਸੰਤਾ ਨੂ ਲੈ ਗਏ ਜੇਲ ਪਟਿਆਲਾ ਚਕੀ ਮਸਕਿਤ ਲਗਾਤੀ

ਚਲਦੀ ਆਪੇ ਚਕੀ ਦੇਖੀ  ਐਸੇ ਖੇਡ ਰਾਚਾਤੀ 

ਮਹਾਰਾਜ ਪਟਿਆਲਾ ਆ ਕੇ ਸੰਤਾ ਬਿਨੇ ਸੁਨਾਤੀ 

ਬਕਸ਼ ਲਵੋ ਤੇ ਜੇਹ੍ਲੋ ਨਿਕਲੋ ਮੁਆਫੀ ਰਾਜੇ ਤੋ ਮੰਗਾਤੀ 

ਸੰਤਾ ਕੇਹਾ ਮਹਾਰਾਜੇ ਭਾਈ ਗਲ ਨਿਰਭੈ ਹੋ ਸੁਨਾਤੀ 

ਤਾ ਨਿਕ੍ਲਾਗੇ ਜੇ ਸੰਤਾ ਮਾਨਯੋ ਨਹੀ ਹੁਮਨੇ ਜਾਣਾ ਕਹਾ ਥੀ 

ਭੂਪਾ ਆਖੇ ਬ੍ਕ੍ਸ਼ੋ ਸੰਤ ਜੀ ਕਰੁ ਸੇਵ ਦਿਨ ਰਾਤੀ

ਰਾਜੇ ਦੀ ਭੁਲ ਬਕ੍ਸ਼ਨ ਵਾਲੇ ਮੁਖੋ ਬਚਨ ਅਲਾਤੀ

ਗੁਰੂਦਵਾਰਾ ਸੇੰਟਰ ਜੇਲ ਵਿਚ ਦੇਵੋ ਆਪ ਬਣਾਈ 

ਗੁਰੂ ਘਰ ਜੇ ਬਣ ਜੇ ਨਿਸ਼ਾਨ ਝੂਲ ਜੇ ਤਾ ਨਿਕਲਾ ਗੇ ਜਾਈ 

ਭੂਪ ਨਰੇਸ਼ ਹੁਕਮ ਚਲਾਯਾ ਗੁਰੂ ਘਰ ਦੀਆ ਸਜਾਈ

 ਐਸੇ ਰਾਮ ਪਿਆਰੇ ਸੰਤ ਜਾਨ ਸੰਤ ਅਰਜਨ ਸਿੰਘ ਗੁਰ ਜਾਈ 

ਸੰਤ ਕੀ ਮੇਹਮਾ ਵੇਦ ਨਾ ਜਾਣੇ ਗੁਰਬਾਣੀ ਫੁਰਮਾਈ

ਲਿਖਾਰੀ: ਸੰਤ ਮਹਾਰਾਜ ਜੀ (ਮਾਤਰਾਵਾ ਦੀ ਗਲਤੀ ਮਾਫ਼ ਕਰ ਦੇਣਾ ਜੀ) 


                                                  ਬਾਵਾ ਵੀਰਮ ਦਾਸ ਜੀ ਕੀ ਅਕਥ ਕਥਾ 

ਬਾਵਾ ਵੀਰਮ ਦਾਸ ਜੀ ਕੇ ਕੁਛ ਕੋਤਕ ਬਿੰਜ੍ਹਲ ਡੇਰੇ ਗੁਰ ਅਸਥਾਨ ਕੇ ਸਰਵਨ ਕਰੀਏ I ਬਿੰਜ੍ਹਲ ਡੇਰੇ ਮੇਂ ਗਦੀ ਔਰ ਧੂਨਾ ਸਾਹਿਬ ਹੈ ਵੋ ਕਸ਼ਮੀਰ ਸੇ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਕੇ ਧੂਨੇ ਕੀ ਬ੍ਕ੍ਸ਼ੀਸ਼ ਸੇ ਚਲ ਰਿਹਾ ਹੈ I ਬਾਵਾ ਵੀਰਮ ਦਾਸ ਜੀ ਕੇ ਸੁਖਮਨੀ ਸਾਹਿਬ ਦਾ ਪਾਠ ਕੰਠ ਥਾ ਜੋ ਦਿਨ ਰਾਤ, ਸੁਆਸ - ਸੁਆਸ ਆਪਨੇ ਗੁਰਮੰਤਰ ਕੇ ਸਾਥ ਕਰਤੇ ਰਹਤੇ ਥੇ I 

ਐਸੇ ਪ੍ਰਮੰਨਣ ਕੀਆ ਜਾਤਾ ਹੈ I ਬਾਵਾ ਜੀਆ ਦੇ ਰੋਮ ਰੋਮ ਵਿਚੋਂ ਗੁਰਬਾਣੀ ਦੀ ਆਵਾਜ ਆਉਂਦੀ ਸੀ I 

​ਇਕ ਦਿਨ ਗੁਰੂਦੇਵ ਗੋਕਲ ਦਾਸ ਜੀਆਂ ਨੇ ਬਾਵਾ ਵੀਰਮ ਦਾਸ ਜੀ ਕੋ ਕਹਾ  ਤੁਮ ਡੇਰੇ ਕੀਆਂ ਗਊਆਂ ਚਾਰ ਕਰ ਲੈ ਆਯਾ ਕਰੋ I ਬਾਵਾ ਵੀਰਮ ਦਾਸ ਜੀ ਨੇ ਗੁਰੂਦੇਵ ਜੀ ਕੇ ਬਚਨ ਕਾ ਪਾਲਣ ਕਿਆ ਔਰ ਬਾਰਾਂ ਸਾਲ ਗਊਆਂ ਕੋ ਚਾਰਨ ਮੇਂ ਲਗਾ ਦੀਏ I ਇਕ ਦਿਨ ਬਾਵਾ ਵੀਰਮ ਦਾਸ ਜੀ ਸਮਾਧੀ ਲਗਾ ਕਰ ਬੈਠ ਗਏ I ਗਊਆਂ ਨੇ ਕਿਸਾਨ ਦਾ ਹਰਾ ਭਰਾ ਖੇਤ ਉਜਾੜ ਦਿਆ I ਕੁਝ ਦੇਰ ਬਾਅਦ ਖੇਤ ਦਾ ਰਖਵਾਲਾ ਕਿਸਾਨ ਆਇਆ I ਖੇਤੀ ਦੇਖ ਕਰ ਬਹੁਤ ਕ੍ਰੋਧਵਾਨ ਹੁਆ ਔਰ ਬਾਵਾ ਜੀ  ਕੋ  ਬੁਰਾ ਭਲਾ ਕਹਨੇ ਲਗਾ I ਕ੍ਰੋਧ ਵਿਚ ਆ ਕਰ ਬਾਵਾ ਜੀਆਂ ਕੀ ਸਮਾਧੀ ਖੁਲਾ ਦੀ I ਸਮਾਧੀ ਉਥਾਟ ਹੋਣੇ ਪਰ ਬਾਵਾ ਜੀ ਕੋ, ਰਖਵਾਲਾ ਫਿਰ ਬੁਰਾ ਭਲਾ ਬੋਲਤਾ ਰਹਾ I  ਕਿਸਾਨ ਨੇ ਡੇਰੇ ਆ ਕਰ ਗੁਰੂਦੇਵ ਗੋਕਲ ਦਾਸ ਜੀਆਂ ਕੋ ਉਲਾਮ੍ਭਾ ਦਿਆ I ਗੁਰੂਦੇਵ ਜੀ ਨੇ ਬਚਨ ਦੇ ਕਰ ਕੇ ਕਿਸਾਨ ਕੇ ਮਨ ਕੋ ਟਿਕਾਯਾ I ਕੁਝ ਸਮੇ ਬਾਅਦ ਬਾਵਾ ਵੀਰਮ ਦਾਸ ਜੀ ਡੇਰੇ ਮੇਂ ਵਾਪਸ ਆਏ ਤਾਂ ਗੁਰੂਦੇਵ ਜੀ ਨੇ ਪੁਛਿਆ ਕੀ ਆਪ ਨੇ ਕਿਸਾਨ  ਦਾ ਖੇਤ ਕਿਓਂ ਉਜਾੜ ਦਿਆ I ਗਊਆਂ ਦੀ ਸ੍ਮ੍ਭਾਲਣਾ ਕਿਓਂ ਨਹੀ ਕੀਤੀ I  ਬਾਵਾ ਜੀ ਨੇ ਦੋਇ ਹਥ ਜੋੜ ਕਰ ਬੇਨਤੀ ਕੀਤੀ ਹੇ ਗੁਰੂਦੇਵ ਚਲੋ ਜਾ ਕਰ ਦੇਖੋ I ਗੁਰੂ ਜੀ ਨੇ ਕਿਸਾਨ ਸੇ ਕਹਾ ਕੀ ਆਪ ਨਗਰ ਮੇਂ ਜਾ ਕਰ ਪਤਵੰਤੇ ਸਜਣ, ਪੰਚਾਇਤ, ਨਮ੍ਬ੍ਰ੍ਦਾਰ ਕੋ ਬੁਲਾਕਰ ਲੈ ਆਓ ਹਮ ਸਾਥ ਚਲਤੇ ਹੈ I ਕਿਸਾਨ ਜਾ ਕਰ ਨਗਰ ਸੇ ਪੰਚਾਯਤ ਕੋ ਲੈ ਆਯਾ I ਗੁਰੂ ਜੀ ਨੇ ਬਾਵਾ ਜੀ ਕੋ ਸਾਥ ਲਿਆ ਔਰ ਖੇਤ ਮੇਂ ਪਹੁੰਚੇ I ਬਾਵਾ ਵੀਰਮ ਦਾਸ ਜੀਆਂ ਨੇ ਕਹਾ ਕੀ ਦਿਖਾਊ ਖੇਤੀ ਕਹਾਂ ਉਜੜੀ ਹੈ, ਕੋਨ ਸਾ ਖੇਤ ਉਜੜਾ ਹੈ I ਜਬ ਦੇਖਾ ਤੋ ਫਸਲ ਆਗੇ ਸੇ ਭੀ ਅਛੀ ਖੜੀ ਹੈ I ਕਿਸਾਨ ਅਤੇ ਪੰਚਾਯਾਤੀ ਲੋਕ ਦੇਖ ਕੇ ਹਕੇ ਬਕੇ ਰਹ ਗਏ I ਕਿਸਾਨ ਝੂਠਾ ਪੜ ਗਿਆ I ਸੰਤਾ ਦੀ ਲਾਜ ਗੁਰਾਂ ਨੇ ਰਖ ਲਈ I 

ੴ ਸਤਿਗੁਰ ਪ੍ਰਸਾਦਿ
 ਸੰਤਨ ਕੀ ਮਹਿਮਾ ਕਵਨ ਬ੍ਖਾਨਉ ॥
 ਆਗਾਧਿ ਬੋਧ ਕੀਚ ਮਿਤ ਨਹੀ ਜਾਨਉ ॥    


ਬਾਵਾ ਬੀਰਮ ਦਾਸ ਜੀ ਦਾ ਗੁਰ ਅਸਥਾਨ ਬਿੰਜਲ ਨਗਰ ਨੇੜੇ ਅੰਬਾਲਾ ਦੇਵੀਗੜ ਪੁਲ, ਘਗਰ ਕੇ ਨਜਦੀਕ, ਪੁਲ ਔਰ ਸ਼ੇਹਰ ਕੇ ਦਰਮਿਆਨ ਹੈ। ਬਾਵਾ ਬੀਰਮ ਦਾਸ ਜੀ ਦੇ ਗੁਰੂਦੇਵ ਗੁਰੂ ਕੁਲ (ਗੋਕਲ ਦਾਸ) ਜੀ ਥੇ। ਆਪ ਕੇ ਬਹੁਤ ਕੋਤਕ ਨਗਰ ਬਿੰਜਲ ਮੇਂ ਹੀ ਹੈ । ਇਹ ਗਦੀ ਉਨਾ, ਕਸ਼ਮੀਰ, ਸ਼੍ਰੀਨਗਰ ਮੇਂ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਕੇ ਧੂਣੇ ਕੀ ਬ੍ਖ੍ਸ਼੍ਸ਼ੀ ਦੁਆਰਾ ਚਲ ਰਹੀ ਹੈ ।ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਕਾ ਧੂਣਾ ਆਜ ਵੀ ਲਖਨੌਰ ਸਾਹਿਬ ਨਗਰ ਜਿਲਾ ਅੰਬਾਲਾ ਮੇਂ ਮੋਜੂਦ ਹੈ । ਜੋ ਉਹਨਾ ਨੇ ਖੁਦ ਆਕਰ ਚੇਤਨ ਕੀਆ । ਕਿਓਂ ਕਰ ਆਏ ? ਗੁਰੂ ਕਾ ਪੂਰਾ ਵੇਰਵਾ ਆਗੇ ਦੀਆ ਜਾਏਗਾ । ਸ਼੍ਰੀ ਲਾਲ ਚੰਦ ਜੀ (ਮਾਤਾ ਗੁਜਰੀ  ਜੀ ਦੇ ਪਿਤਾ ਜੀ) ਦੇ ਬਜੁਰਗ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਆ ਦੇ ਚਰਨ ਘਾਲੀ ਚੇਲਾ ਸੇਵਕ ਬਣੇ । ਉਸ ਸਮੇ ਜੋ ਚਰਨ ਘਾਲ ਦੀ ਮਰਿਯਾਦਾ ਸੀ । ਸ਼੍ਰੀ ਲਾਲ ਚੰਦ ਜੀ ਆਪ ਭਗਵਾਨ ਸ਼੍ਰੀ ਚੰਦਰ ਜੀ ਕੋ ਨਗਰ ਲ੍ਖਨੋਰ ਮੇਂ ਲੈ ਆਏ । ਲਾਲ ਚੰਦ ਜੀਆ ਦੇ ਸਪੁਤਰ ਕ੍ਰਿਪਾਲ ਦਾਸ ਜੀ ਉਦਾਸੀ ਹੋਏ ।


ਸ੍ਰੀ ਕ੍ਰਿਪਾਲ ਦਾਸ ਜੀ  ਵਾਰੇ ਭੰਗਾਣੀ ਦੇ ਯੁਧ ਮੇਂ ਇਸ ਤਰ੍ਹਾ ਵਰਣਨ ਹੈ ।

ਯਥਾ : -   ਕਿ੍ਪਾਲ ਕੋਪੀਅੰ ਕੁਤਕਾ ਸੰਭਾਰੀ ॥
             ਹਠੀ ਖਾਨ  ਹਯਾਤ  ਕੇ ਸੀਸ ਝਾਰੀ ॥

ਤਥਾ " - ਤਹਾਂ ਮਾਤ ਲੇਯੇਂ ਕਿ੍ਪਾਲੰ ਕੁਰੁਧੰ॥
           ਛ੍ਕਿਯੋ ਛੋਭ ਛਤ੍ਰੀ ਕਰਯੋ ਜੁਧ ਸੁਧੰ ॥


ਇਸੀ ਕਿਰਪਾਲ ਚੰਦ ਜੀ ਨੇ ਉਦਾਸੀ ਮਤ ਧਾਰਨ ਸਮੇ ਨਾਮ ਲੈਣਾ, ਸ਼ਿਸ਼ ਬਣਨਾ, ਭਗਵਾਨ ਸ੍ਰੀ ਚੰਦਰ ਮਹਾਰਾਜ ਜੀਆ ਤੋਂ ਅਤੇ ਕਿਰਪਾਲ ਦਾਸ ਨਾਮ ਰਖਿਆ । ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀਆ ਨੇ ਇਸੀ ਸਮੇ  ਇਥੇ ਧੂਣਾ ਚੇਤਨ ਕਿਆ ਜੋ ਆਜ ਵੀ  ਮੋਜੂਦ ਹੈ । ਇਥੇ ਹੀ ਮਾਤਾ ਗੁਜਰੀ ਜੀ ਨੇ ਚਰਣਾਮ੍ਰਿਤ ਪ੍ਰਾਪਤ ਕਰਕੇ ਉਦਾਸੀ ਮਤ ਧਾਰਨ ਕੀਤਾ । ਸੰਤ ਕਿਰਪਾਲ ਦਾਸ ਉਦਾਸੀ ਜੀ ਕੇ ਚਚੇਰਾ ਸਪੁਤਰ ਸੰਤ ਗੋਕਲ ਦਾਸ ਜੀ ਜਿਹਨਾ ਨੇ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਦਾ ਚਰਣਾਮ੍ਰਿਤ ਪ੍ਰਾਪਤ ਕੀਆ ਔਰ ਬਿੰਜਲ ਡੇਰੇ ਮੇਂ ਬਿਰਾਜੇ । ਉਥੇ ਜਾ ਕਰ ਧੂਣਾ ਚੇਤਨ ਕੀਆ । ਸ਼੍ਰੀ ਗੋਕਲ ਦਾਸ ਮਹਾਰਾਜ ਜੀਆ ਕੇ ਆਗੇ ਸ਼ੀਸ਼ ਬਾਵਾ ਬੀਰਮ ਦਾਸ ਜੀ ਹੋਏ ਜੋ ਉਨ੍ਕੀ ਬੰਸਾਵਲੀ ਨਾਲ ਸੰਭਦਤ ਥੇ ।


ਮਹਾਰਾਜ ਗੋਕਲ ਦਾਸ ਜੀ ਦੀ ਪ੍ਰਾਚੀਨ ਸਮਾਧ ਬਿੰਜਲ ਡੇਰੇ ਮੇਂ ਮਜੂਦ ਹੈ । ਬਾਵਾ ਬੀਰਮ ਦਾਸ ਜੀਆ ਦਾ ਜਨਮ ਨਗਰ ਲਖਨੋਰ ਹੀ ਥਾ । ਲ੍ਖਨੋਰ ਸਾਹਿਬ ਦੇ ਇਰਦੋ ਗਿਰਦ ਬਚਪਨ ਕੇ  ਭੂਤ ਕੋਤਕ ਦੇਖੇ । ਦੂਸਰੀ ਵਾਰ ਪੀਰ ਬੀਖ੍ਮ ਸ਼ਾਹ ਜਦੋ ਡਮਕੇ ਮੀਰਾ ਤੋ ਚਲ ਕੇ ਲ੍ਖਨੋਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਆ ਦੇ ਦਰ੍ਸ਼ਾਨਾ ਨੂ ਆਏ । ਤਦ ਵੀ ਬਾਵਾ ਬੀਰਮ ਦਾਸ ਜੀ ਵਹਾ ਮੋਜੂਦ ਥੇ । 


ਜੈਸੇ ਚੁਰਾਸੀ ਸਿਧ, ਨੌ ਨਾਥ, ਛੇ ਜਤੀ, ਬਵੰਜਾ ਵੀਰ, ਤੇਤੀ ਕਰੋੜ ਦੇਵੀ ਦੇਵ, ਛਿਆਨਵੇ ਕਰੋੜ ਮੇਘ ਮਾਲਾ, ਬ੍ਰਹਮਾ, ਵਿਸ਼੍ਣੁ, ਮਹੇਸ਼, ਸੁਰੇਸ਼, ਦਸਮੇਸ਼ ਜੀਆ ਦੇ ਦਰਸ਼ਨ ਕਰਨੇ ਕੇ ਲਏ ਗੁਪਤ ਦੈਵੀ ਗਣੋ ਤੇ ਸਿਧ ਅਵਸਥਾ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਆ ਦੇ ਨਾਦੇੜ ਕੋਤਕ ਰਚਣ ਵਾਰੇ ਆਕਾਸ਼ ਬਾਨੀ ਹੋਈ । ਹੇਮਕੁੰਟ ਪਰਬਤ ਸੇ ਜਿਸ ਕਾਰਜ ਕੇ ਲੀਏ ਬੁਲਾਇਆ ਥਾ 'ਸੰਤ ਉਬਾਰਨ, ਦੁਸਟ ਸੰਘਾਰਨ' ਖਾਸ ਕਰਕੇ ਔਰੰਗੇ ਜੁਲਮੀ ਰਾਜੇ ਦੀਆ ਜੜਾ ਪੁਟੀਆ ।  ਜਿਸ ਕਾਰਜ ਕੇ ਲੀਏ ਅਵਤਾਰ ਧਾਰਾ ਥਾ ਵੋ ਕਾਰਜ ਪੂਰੇ ਹੁਏ । ਅਬ ਇਸ ਧਾਮ ਕੋ ਛੋੜ ਕਰ ਜਾ ਰਹੇ ਹੈ ॥ ਇਹ ਏਕਹਿ ਕਥਾ ਹੈ ਜਿਸ ਕੇ ਉਸ ਕੇ ਸੰਤ ਔਰ ਦਸਮੇਸ਼ ਪਿਤਾ ਜੀ ਆਪ ਹੀ ਜਾਣਦੇ ਹਨ ।


ਗੁਦਾਵਰੀ ਤੋ ਪਾਰ ਜੋ ਸਾਧੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋ ਮਿਲੇ ਥੇ ਵੋ ਬਾਵਾ ਬੀਰਮ ਦਾਸ ਜੀ ਹੀ ਥੇ । ਇਧਰ ਤੋ ਚੰਦਨ ਚਿਖਾ ਆਦਿਕ ਕੁਲ ਸਮਗਰੀ ਤਿਆਰ ਕਰਕੇ ਆਪਨੇ ਖੇਡ ਵਰਤਾ ਗਏ । ਉਧਰ ਉਸ ਸਮੇ ਗੁਦਾਵਰੀ ਪਾਰ ਜੋ ਨਾਨਾਕ੍ਪੁਰੀ (ਨਾਨਕਸਰ) ਕੇ ਨਜਦੀਕ ਗੁ: ਰਤਨਗੜ ਅਸਥਾਨ ਹੈ । ਵਹਾਂ ਆਪ ਕਾ ਮਿਲਾਪ ਗੁਰੂ ਜੀ ਕੇ ਸਾਥ ਹੁਆ । ਅੰਤਰਜਾਮੀ ਸਤਿਗੁਰੁ ਜੀ ਨੇ ਫੁਰਮਾਨ ਕੀਆ ਕੀ ਹੇ ਸੰਤ ਜੀ ਆਪ ਕਾ ਡੇਰਾ ਤੋ ਬਹੁਤ ਦੂਰ ਪੰਜਾਬ ਮੇਂ ਹੈ । ਆਪ ਕਿਸ ਕਿਏ ਧਾ ਕਰ ਚਲ ਆਏ ਹੋ । ਇਸ ਰਸਤੇ ਤਾਂ ਕੋਈ ਆਵਾਜਾਈ ਨਹੀ ਹੈ । ਇਸ ਤਰ੍ਹਾਂ  ਪਰਸਪਰ ਬਚਨ ਹੁਏ । ਸ਼ਿਵ, ਬਾਲਮੀਕ ਜੀ ਦੇ ਰੂਪ ਵਿਚ ਪੇਸ਼ ਹੋਏ । ਬਾਵਾ ਬੀਰਮ ਦਾਸ ਜੀ ਨੇ, ਗੁਰੂ ਸਾਹਿਬ ਜੀ ਨਾਲ ਮਿਲ ਕੇ ਕਹਿਆ ਕੀ ਮੇਂ ਆਪ ਜੀ ਦੇ ਦਰਸ਼ਨ ਲਈ ਆਉਂਦਾ ਆਉਂਦਾ ਰਾਹ ਵਿਚ ਰੁਲ ਗਿਆ । ਪਤਾ ਚਲਿਆ ਸੀ ਕੀ ਆਪ ਕਿਸੇ ਅਗਮ ਦੇਸ਼ ਜਾ ਰਹੇ ਹੋ । ਮੇਂ ਆਪ ਜੀ ਦੇ ਦਰਸ਼ਨ ਕਰਨ ਲਈ ਆਇਆ ਹਾਂ । ਆਪ ਜੀ ਨੇ ਰਸਤੇ ਵਿਚ ਹੀ ਕਿਰਪਾ ਕਰ ਦਿਤੀ ਹੈ । ਮੇਨੂ ਵੀ ਨਦਰ ਕਰ ਤਾਰੋ । ਗੁਰੂ ਸਾਹਿਬ ਜੀ ਨੇ ਫੁਰਮਾਇਆ, ਸੰਤ ਜੀ ਜਿਹਨਾ ਨੇ ਸਾਨੂ ਲਭ ਲਿਆ ਉਹ ਤਾ ਨਿਹਾਲ ਹੀ ਨਿਹਾਲ ਹੋ ਗਏ । ਤੂੰ ਸੰਤ ਜੀ ਕੀ ਪਿਛੇ ਰਹਿ ਗਿਆ   ਹੈ I ਇਤਨੇ ਬਚਨ ਔਰ ਦਰਸ਼ਨ ਦੇਣ ਤੋ ਕਾਇਆ ਪਲਟੀ ਮਾਨੋ ਝਲਕ ਪੈਣ ਤੋ ਸ਼ਕਤੀਆ ਦੇ ਭੰਡਾਰੇ ਕਰ ਦਿਤੇ'ਨਾਨਕ ਨਦਰੀ ਨਦਰਿ ਨਿਹਾਲ '

ਅੰਤਰਜਾਮੀ ਸਤਿਗੁਰੁ ਜੀ ਬਚ ਕਰਦੇ ਹੁਣ ਕੀ ਅਸੀਂ ਬੰਦਾ ਸਿੰਘ ਬਹਾਦਰ ਪੰਚ ਪ੍ਰਵਾਨ ਨਾਲ ਪਿਆਰੇ ਤੋਰੇ । ਓਹ ਜੰਗਾ ਜੁਧ ਵਿਚ ਆਪ ਦਾ ਸਮਾ ਰਾਜਾਂ ਕਾਜਾਂ ਵਿਚ ਲੰਘਾ ਗਏ । ਫਿਰ ਵਾਪਿਸ ਕੁਝ ਨਹੀ ਦਸਿਆ । ਜੋ ਹੋਇਆ ਸੋ ਵਾਹ ਵਾ । ਪਰ ਸੰਤ ਜੀ, ਮੇਰੀ ਰਹਿੰਦੀ ਡਿਓਤੀ ਪੰਜਾਬ ਵਲ ਜਾਕਰ ਜੋ ਕਮ ਕਰਨੇ ਹੁਣ ਹੁਣ ਤੁਸੀਂ ਕਰੋ । ਤੁਸੀਂ ਬਖਸ਼ਿਸ਼ਾ ਵਰ ਦੇ ਕੇ ਗੁਰੂ ਘਰ ਦੀਆਂ ਸੇਵਾਵਾ ਅਧਿਕਾਰੀ ਸਾਧੂਆਂ ਗੁਰਸਿਖਾ ਨੂ ਬਖਸ਼ੋ । ਜੋ ਕੀ ਕਥਾ ਕਰਨੀਆ, ਕੀਰਤਨ ਬਖਸ਼ਣਾ, ਗੁਰ ਅਸਥਾਨ ਬਣਾਉਣੇ, ਨਿਸ਼ਾਨ ਝੁਲੌਨੇ, ਸਰੋਵਰ ਬਣਾਉਣੇ, ਲੰਗਰ ਚਲਾਉਣੇ, ਨਾਮ ਜ੍ਪਾਉਣੇ, ਵਿਦਿਆਲੇ ਖੋਹ੍ਲਨੇ, ਸਰਾਏ ਬਣਾਉਣੀਆ, ਆਰਾਮ ਘਰ ਤਿਆਰ ਕਰਨੇ, ਅਮ੍ਰਿਤ ਛ੍ਕਾਉਣੇ, ਪਰਉਪਕਾਰ ਹਿਤ, ਬ੍ਰਹਮ ਗਈਆਂ, ਨਾਮ ਅਭਿਆਸੀ ਸਾਧੂ ਪਰਮ ਹੰਸ ਕਲਮਾ ਦੇ ਧਨੀ, ਗੁਰਇਤਹਾਸਿਕ, ਕ੍ਥਾਗ੍ਰ, ਪ੍ਰਚਾਰਕ, ਰਾਜੇ ਮਹਾਰਾਜਿਆ ਨੂ ਧਰਮੀ ਬਣਾ ਕੇ ਭਵਿਖਤ ਸਮੇ ਲਈ ਪਰਜਾ ਅਤੇ ਗਰੀਬਾ ਨੂ ਸੁਖੀ ਰਖਣ ਅਤੇ ਅਮਨ ਪੈਦਾ ਕਰਣ। ਸਾਰੇ ਖੁਸਹਾਲੀ ਜੀਵਣ ਨਾਲ ਵਸਣ, ਧਰਮ ਅਤੇ ਕੋਮਾ ਦੀ ਏਕਤਾ ਹੋਵੇ । (ਮੇਰੀ ਅਖਰ ਦੀ ਗਲਤੀ ਮਾਫ਼ ਕਰਨੀ ਲਿਖਾਰੀ ਸੰਤ ਮਹਾਰਾਜ ਜੀ ਹਨ )ਏਕ ਦਿਨ ਬਾਬਾ ਵੀਰਮ ਦਾਸ ਜੀ ਆਪਣੀ ਮੌਜ ਵਿਚ ਆਏ

ਸੰਤ ਧਰਮ ਜ਼ਗ ਤਾਰਨੇ ਦੇਹਿ ਪਲਟ ਹਿਰਨ ਦਿਸ ਆਏ 

ਰੋੜੇਵਲ ਨਗਰ ਸੇ ਬਘੈਲ ਸਿੰਘ ਮੁਖਤਿਆਰ  ਬਣਕੇ ਸ਼ਿਕਾਰੀ ਆ ਗਯਾ

ਭਰ ਕੇ ਰਾਇਫ਼ਲ ਕੀਤੀ ਸੀ ਤਿਆਰ  ਲਗਯਾ

ਹਿਰਨ ਵਲ ਮਾਰਨੇ ਲਤ ਬਿਨ ਕੇ ਲੰਗ ਗਈ

ਪਾਰ ਕੇਹਂਦਾ ਚੁਕ ਲਾ ਸ਼ਿਕਾਰ ਹਥੀ

ਮਾਰਿਆ ਸੰਤ ਬੈਠ ਗਏ ਮਹੇਸ਼ ਰੂਪ ਧਾਰਕੇ 

ਸੰਤ ਕੜ-ਕੜਾਕੇ ਬੋਲਦੇ ਸੁਨ ਓਏ ਬਘੇਲੇ ਮੁਖਤਿਆਰ 

ਕਿਹੜੇ ਪਤੀਲੇ ਵਿਚ ਪਾ ਕੇ ਰੀਨੇ ਗਾ ਪੰਜ ਐਬੀ

ਮਾਸਾਹਾਰ  ਰਾਣੇ ਰਾਜਿਆ ਦਾ ਅਹੁਦੇਦਾਰ ਬਣ ਗਯਾ

ਕਦੋ ਪੁਛੇ ਗਾ ਗਰੀਬੀ ਵਾਲੀ ਸਾਰ ਪਟੀ ਬਨ ਦੇ

ਲਤ ਉੱਤੇ ਦੇਹਿ ਪਲਟ ਕੇ ਖੂਨ ਵੇਹੰਦਾ ਚੋਏ ਛਪਰ ਦੇ

ਵਿਚਕਾਰ  ਵਾਂਗ ਬੰਧਕ ਦੇ ਪਛਤਾਵੇ ਮੁਖਤਿਆਰ ਅਉਗਨ ਕਰਕੇ

ਰੋਵੇ ਧਹਾਂ ਮਾਰ ਦਾਸ ਨੂ ਬਕਸ਼ ਲਓ ਸੰਤ ਵੀਰਮ ਦਾਸ ਜੀ

ਬਾਨੀ ਕਰਨੀ ਵਾਲਾ ਰੂਪ ਅਵਤਾਰ  ਸੰਤ ਸੂਪ ਵਿਚ ਦੇਖਨੇ ਨੂ ਆਵੰਦੇ

ਆਇਆ ਨਿਤ ਦਾ ਹੈ ਅਵਤਾਰ ਅਗੋ ਵੀਰਮ ਦਾਸ ਜੀ ਫਰਮਾਉਂਦੇ

ਸੁਨ ਪਾਪੀ ਬਘੇਲੇ ਸਰਦਾਰ  ਤੇਰੇ ਰੋੜੇਵਾਲ ਦੀ ਹਦ ਵਿਚ ਰੇਹਾਨ ਏਕ ਸੰਤ  ਦੇਵਾ ਦਾਸ ਉਦਾਸੀ

ਸਾਧੂ ਚਕ ਬਿੜਿਆ ਵਿਚ ਇਕੰਤ ਭੂਖੇ ਤਿਹਾਨੇ ਦਿਨ ਕਟਦੇ

ਅਠ ਅਠ ਦਿਨ ਲੰਘਤ  ਫਿਰ ਜੇ ਮਿਲੇ ਤਾ ਛੋਲਿਆ ਦੀ ਮੁਸ਼ਟੀ ਸਦਾ ਨਾਮ ਭਜੰਨਤ

ਫਿਰ ਕਿਆ ਕਰਨੀ ਮੁਖਤਿਆਰ ਤੇਰੀ ਜਹਾਂ ਦੁਖੀ ਸੰਤ ਰਹੰਤ 

ਰਬ ਵੀ ਉਹਨਾ ਦੇ ਦੁਖੀ ਹੁੰਦਾ ਹੈ ਜੋ ਸੰਤ ਕੋ ਦੁਖੀ ਕਰੰਤ

ਗੁਟਕਾ ਨਹੀ ਕੋਲ ਕੋਈ ਬਾਨੀ ਪੜਨ ਲਈ ਲੇਓਨਾ ਚਾਹਿਏ ਗੁਰੂ ਗਰੰਥ

 ਦਸਵਾ ਦਸੋੰਧ ਲਿਆ ਕੇ ਲਾਵੀ ਪਿੰਡ ਦਾ ਹੋਵੇ ਸੰਤ ਭੰਡਾਰ ਚਲੰਤ

  ਤੀਜਾ ਭੁਲ ਕੇ ਨਾ ਮਾਰੀ ਜੀਵ ਨੂ ਰਾਇਫ਼ਲ ਤੋੜੀ ਬਘੈਲ ਤੁਰੰਤ

  ਲਾਕੇ ਧਰਤੀ ਤੇ ਮਥਾ ਨਕ ਰਗੜੇ ਤੀਨ ਲਕੀਰ ਖਿਚੰਤ

  ਆਗੇ ਸੇ ਮੂੜ ਭੂਲ ਕੇ ਸੰਤ ਦੋਖੀ ਨਾ ਹੋਈ  ਕਦੰਤ

   ਸੰਤ ਖਾਲਸਾ ਬਾਬਾ ਜੀ ਕੋ ਬਿਨਤੀ ਕਰੇ ਬਘੇਲੇ ਅਨੰਤ 

ਲਿਖਾਰੀ: ਸੰਤ ਮਹਾਰਾਜ ਜੀ (ਮਾਤਰਾਵਾ ਦੀ ਗਲਤੀ ਮਾਫ਼ ਕਰ ਦੇਣਾ ਜੀ)

ਲੋਕਾਂ ਨੇ ਬਾਵਾ ਵੀਰਮ ਦਾਸ ਜੀ ਕੋ ਅਜ੍ਮਤੀ ਸ਼ਕਤੀਆ ਸਿਧ ਪੁਰੁਸ਼ ਪਰਮੰਂਨਣ ਕਿਆ I ਗੁਰੂ ਜੀ ਨੇ ਜਾਂ ਲਿਆ ਕੀ ਹਮਾਰਾ ਚੇਲਾ ਸਿਧ ਪੁਰਸ਼ੋ ਮੇਂ ਸੀਧੀ ਸ਼ਕਤੀ ਕੋ ਪ੍ਰਾਪਤ ਹੁਆ ਹੈ I ਦੂਜੀ ਵਾਰ ਗੁਰੂਦੇਵ ਜੀ ਨੇ ਗਊਆਂ ਦੀ ਸੇਵਾ ਸੇ ਮੁਕਤ ਕਰ ਬਚਨ ਦਿਆ ਕੀ ਆਪ ਔਰ ਸੇਵਾ ਕਰੋ I ਦੋਇ ਕਰ ਜੋੜ ਕੇ ਬਾਵਾ ਵੀਰਮ ਦਾਸ ਜੀਆਂ ਨੇ ਗੁਰੂਦੇਵ ਜੀ ਕੋ ਬਿਨੇ ਕੀ ਜੋ ਆਪ ਦੀ ਆਗਿਆ ਹੈ I  ਮੁਝ ਕੋ ਸਵੀਕਾਰ ਹੈ I ਗੁਰੂਦੇਵ ਜੀਆਂ ਨੇ ਬਚਨ ਕਿਆ ਕੀ ਜੰਗਲ ਮੇਂ ਜਾਕਰ ਧੂਨੇ ਕੇ ਲੀਏ ਲਕੜੀਆਂ ਕਾ ਭਰ ਲਿਆਇਆ ਕਰੋ  I  ਬਾਵਾ ਜੀ ਨੇ ੧੨ ਸਾਲ ਧੂਨੇ ਕੀ ਸੇਵਾ ਕੀਤੀ I ਇਕ ਦਿਨ ਐਸਾ ਵਰਤਿਆ ਕੀ ਜੋ ਲਕੜੀਆਂ ਦਾ ਭਾਰ ਹੈ ਓਹ ਬਾਵਾ ਜੀ ਦੇ ਸੀਸ ਤੋ ਸਵਾ ਹਥ ਉਚਾ ਹੈ I ਬਿਨਾ ਹਾਥ ਲਗਾਏ ਬਾਵਾ ਜੀ ਤੂਰੇ ਆ ਰਹੇ ਹਨ I ਜਬ ਡੇਰੇ ਕੇ ਨਜਦੀਕ ਆਏ ਤੋ ਡੇਰੇ ਕੇ ਸਾਧੂਆਂ ਔਰ ਗੁਰੂ ਲੋਕਾ ਨੇ ਦੇਖਿਆ ਤੇ  ਹੈਰਾਨ ਹੁਏ I ਗੁਰੂਦੇਵ ਜੀਆਂ ਨੇ ਬਚਨ ਕਿਆ ਕੀ ਵੀਰਮ ਦਾਸ ਆਪ ਤੋ ਪੂਰਨ ਸਿਧ ਪੁਰਸ਼ ਹੋ ਚੁਕਾ ਹੈ I ਅਬ ਇਹ ਸੇਵਾ ਵੀ ਛਡ ਦੇਵੋ ਔਰ ਕੋਈ ਕਰਮ ਕਰੋ I ਅਬ ਮੈਂ ਆਪ ਕੋ ਕੋਈ ਸੇਵਾ ਨਹੀਂ ਕਹਤਾ I ਆਪ ਸਰਬ ਪ੍ਰਕਾਰ ਪਰੀਪੂਰਨ ਹੋ ਚੁਕੇ ਹੋ I ਇਹ ਬਚਨ ਸੁਨ ਕਰ ਬਾਵਾ ਜੀ ਉਦਾਸ ਹੁਏ ਔਰ ਬਣ ਮੇਂ ਜਾਕਰ ਸਮਾਧੀ ਲਗਾ ਲਈ I  ੧੨ ਸਾਲ ਸਮਾਧੀ ਵਿਚ ਇਸਥਿਤ ਰਹੇ I  ਇਤਨੇ ਸਮੇ ਮੇਂ ੧੨ ਸਾਲ ਬਾਵਾ ਜੀ ਦੇ ਆਲੇ ਦੁਆਲੇ ਬੀਰਮੀ ਲਗ ਗਈ I ੧੨ ਸਾਲ ਬਾਅਦ ਗੁਰੂ ਗੋਕਲ ਦਾਸ ਜੀਆਂ ਨੇ ਆਪ ਕੋ ਸਾਥ ਔਰ ਸੰਗਤ ਸਾਧੂ ਲਿਜਾ ਕਰ ਬੀਰਮੀ ਸੇ ਬਾਹਰ ਨਿਕਾਲਾ I ਆਗੇ ਬਚਨ ਦਿਆ ਹੇ ਸਿਧ ਲੋਕ ਤੂ ਬਹੁਤ  ਸ਼ਕਤੀਆਂ, ਰਿਧੀਆਂ, ਸਿਧੀਆਂ, ਕਮਾਈਆਂ ਦਾ ਮਾਲਕ ਹੋ  ਗਿਆ I ਮੈਂ ਤੇਰੇ ਕੋਲੋਂ ਕੋਈ ਸੇਵਾ ਨਹੀ ਕਰਵਾ ਸਕਦਾ I ਜਿਧਰ ਦਿਲ ਚਾਹੁੰਦਾ ਹੈ ਇਕਲੇ ਹੀ ਵਿਚਰੋ I  

(ਮੇਰੀ ਅਖਰ ਦੀ ਗਲਤੀ ਮਾਫ਼ ਕਰਨੀ ਲਿਖਾਰੀ ਸੰਤ ਮਹਾਰਾਜ ਜੀ ਹਨ )


ਬਾਵਾ ਜੀਆ ਦਾ ਇਕਾਂਤ (ਇਕੇਲੇ) ਰਹਿਣਾ ਔਰ ਆਕਾਸ਼ ਬਾਣੀ ਹੁਈ 

ਬਾਵਾ ਜੀ ਨੂ ਆਕਾਸ਼ੀ ਬਾਣੀ ਦਾ ਹੋਣਾ, ਦਖਣ ਦੇਸ਼ ਨੂ ਜਾਣਾ, ਇਹ ਆਕਾਸ਼ੀ ਬਾਣੀ ਜਬ ਬਾਵਾ ਵੀਰਮ ਦਾਸ ਜੀ ਅਕੇਲੇ ਹੀ ਵਿਚਰ ਰਹੇ ਥੇ I ਉਸ ਸਮੇ ਹੁਈ ਥੀ I ਜਿਸ ਦਾ ਸਾਰਾ ਹਾਲ ਪਹਿਲਾ ਦੇ ਚੁਕੇ ਹਾਂI  

ਬਾਬਾ ਆਲਾ ਰਾਏ ਨੂ ਧੂਨੇ ਤੇ ਬਿਠਾ ਕੇ ਆਖਿਆ ਕੀ ਅਸੀਂ ਤੁਹਾਡੇ ਰਾਜ ਦੀ ਰਾਖੀ ਕਰਾਂਗੇ I ਤੂੰ ਕੁਝ ਸਮਾਂ ਬੈਠ ਕੇ ਤਪ ਕਰ ਜਲਦੀ ਹੀ ਰਾਜ ਕਰੇਗਾ I ਸੋ ਇਹ ਬਚਨ ਸੰਤਾ ਦਾ   ਪੂਰਾ ਹੋਇਆ I  ਜਿਤਣਾ ਚਿਰ ਬਾਵਾ ਵੀਰਮ ਦਾਸ ਜੀ ਮਾਤਲੋਕ ਵਿਚ ਰਹੇ ਉਤਨਾ ਚਿਰ ਰਾਜ ਕਾਇਮ ਰਿਹਾ I ਬਾਵਾ ਜੀ ਸਚਖੰਡ ਸਮਾਧੀ ਲਾ ਗਏ ਤਾਂ ਰਾਜ ਭੀ ਪਟਿਆਲੇ ਦਾ ਜਾਂਦਾ ਰਿਹਾ I ਸੰਤਾ ਵਲੋ ਬਚਨ ਆਲਾ ਰਾਏ ਨੂ ਹੋਇਆ ਸੀ ਕੀ ਕੋਈ ਵੀ ਰਾਜਾ ਹੋਵੇ ਉਸ ਨੂ ਤਿਨ ਘੰਟੇ ਧੂਨੇ ਤੇ ਤਪ ਕਰਨਾ ਪਵੇਗਾ I ਸਚਾ ਬਚਨ ਸੰਤਾ ਦਾ ਸਚ ਦਿਖਾ ਗਿਆ I ਜਿਤਣਾ ਚਿਰ ਤਖਤ ਤੇ ਬੈਠਣ ਵਾਲਿਆ ਰਾਜਿਆ ਨੇ ਤਪ ਕੀਤਾ, ਰਾਜ ਕਾਇਮ ਰਿਹਾ,  ਮਹਾਰਾਜਾ ਯਾਦਵਿੰਦਰ ਸਿੰਘ ਰਾਜ ਤਖਤ ਤੇ ਬੈਠਾ ਪਰ ਤਪ ਨਾ ਕੀਤਾ I  ਧੂਨੇ ਦੀ ਸੇਵਾ ਸਮ੍ਭਾਲ ਛਡ ਗਿਆ ਰਾਜ ਵੀ ਜਾਂਦਾ ਰਿਹਾ 

​ਯਥਾ :- " ਇਕ ਸਾਧ ਬਚਨ ਅਟਲਾਧਾ "

​ਬਾਵਾ ਵੀਰਮ ਦਾਸ ਜੀ ਆਲਾ ਰਾਏ ਨੂ ਧੂਨਾ ਬਕਸ਼ ਕੇ ਆਪ ਰਾਜ ਦੀਆਂ ਹਦਾਂ ਦੇ ਆਲੇ ਦੁਆਲੇ ਵਿਚਰਦੇ ਰਹੇ I ਕੁਲ੍ਬੁਰ੍ਸ਼ੇ  ਨਗਰ ਬਾਰਾਂ ਸਾਲ ਇਕ ਬ੍ਰਾਹਮਣੀ ਮਾਈ ਦੇ ਚੂਬਾਰੇ ਵਿਚ ਆਸਨ ਰਖਿਆ I ਇਕ ਦਿਨ ਸੰਤ ਬਾਵਾ ਵੀਰਮ ਦਾਸ ਜੀਆਂ ਦੇ ਮਧੂਕਰਿਆ ਹਥ ਵਿਚ, ਤੁਰੇ ਆ ਰਹੇ ਹਨ I ਗਊਆਂ ਦੀ ਸਥ ਵਿਚ, ਗਉ ਦੀ ਇਕ ਬਛਰੀ ਮਰੀ ਪਈ ਹੈ I ਸੰਤ ਬਾਵਾ ਜੀ ਉਸ ਕੋਲ ਬੈਠ ਗਏ ਇਕ ਹਥ ਉਸ ਦੇ ਸੀਸ ਤੇ ਫੇਰ ਕੇ ਕਨ ਵਿਚ ਕਿਹਾ, ਤੂੰ ਕਿਓ ਮਰ ਗਈ ? ਉਠੋ, ਜਾਗੋ ਤੇ ਚੁਗਨਾ ਕਰ I ਉਠ ਕੇ ਆਪਣੀ ਮਾਨ ਦਾ ਦੂਧ ਚੁੰਗ I 

"ਮਿਰਤਕ ਕੋ ਪਾਇਓ ਤਨ ਸਾਸਾ' I ਸੰਤਾ ਦਾ ਬਚਨ ਪੂਰਾ ਹੋਇਆ I ਬਛਰੀ ਨੇ ਕਨ ਹਿਲਾਏ I ਉਠ ਕੇ ਮਾਂ ਨੂ ਚੁੰਗੀਆ ਤੇ ਕਖ ਪਠੇ ਚੁਗੇ I ਇਹ ਕੋਤਕ ਲੋਕਾਂ ਨੇ ਦੇਖਿਆ I ਪਹਿਲਾ ਕਹਿਣ ਇਹ ਸੰਤ ਨਹੀਂ ਜੋ ਮਰੀ ਬਛਰੀ ਨੂ ਹਥ ਲਾਏ ਹਨ ਤੇ ਹਥ ਵਿਚ ਮਧੂਕਰਿਆ ਹੈ I ਪਰ ਜਦੋ ਬਛਰੀ ਜਿਓੰਦੀ ਹੋ ਗਈ ਤਾਂ ਲੋਕ ਹੈਰਾਨ ਹੋ ਗਏ I ਬਾਵਾ ਜੀ ਨੂ ਕਹਿਣ ਲਗੇ ਕੀ ਸੰਤ ਤਾ ਰਬ ਵਰਗੇ ਹਨ ਤੇ ਬਾਵਾ ਜੀਆ ਨੂ ਰਬ ਸਮਝ ਕੇ ਮਨਂਨ ਲਗ ਪਏ I ਬਾਵਾ ਵੀਰਮ ਦਾਸ ਜੀ ਗੁਪਤ ਰਹਿਣਾ ਚਾਹੁੰਦੇ ਸਨ ਤੇ ਕਿਹਾ ਕੀ ਸਾਡੀ ਉਪਮਾ ਨਾ ਕਰੋ I ਜਿਸ ਮਾਈ ਦੇ ਚੁਬਾਰੇ ਬਾਵਾ ਜੀ ਰਹਿੰਦੇ ਸਨ ਓਹ ਬ੍ਰਾਹਮਣੀ ਸੀ I ਇਕ ਦਿਨ ਪਰਖਣ ਹਿਤ ਕਿਹਾ ਕੀ ਬਾਵਾ ਜੀ ਮੈਨੂ ਤਾ ਹਰੇ ਗੰਡੇ (ਪਿਆਜ) ਹੁਣੇ ਹੀ ਲਿਆ ਕੇ ਦਿਓ I ਬਾਵਾ ਜੀ ਇਕ ਕਿਸਾਨ ਦੇ ਖੂਹ ਤੇ ਗਏ  I ਖੂਹ ਦੇ ਨਕੇ ਹਰੇ ਗੰਡੇ ਟੋਕਰਾ ਭਰਕੇ ਪੁਟ ਲਿਆਏ I ਸਮਾ ਦਿਨ ਦਾ ਹੀ ਸੀ ਲੋਕੀ ਦੇਖਣ ਕੀ ਸੰਤਾ ਨੇ ਚੋਰੀ ਗੰਡੇ ਪੁਟੇ ਹਨ I ਇਹ ਬ੍ਰਹਮਨ ਤੇ ਬ੍ਰਹਮਣੀ ਵੈਸ਼ਨੂ ਇਹ ਤਾ ਪਿਆਜ ਨਹੀ ਛਕਦੇ I ਕਿਸਾਨ ਪੰਚਾਇਤੀਆਂ ਸਮੇਤ ਬਾਵਾ ਜੀ ਨੂ ਉਲਾਮ੍ਭਾ ਦੇਣ ਆਇਆ I ਜਦੋ ਉਲਾਮ੍ਬ੍ਹੇ ਦੀ ਗਲ ਬਾਵਾ ਜੀ ਨੇ ਸੁਨੀ ਤਾ ਕਿਹਾ ਕੀ ਚਲ ਕੇ ਮੋਕਾ ਦੇਖੋ ਕਿਥੇ ਗੰਡੇ ਪੁਟੇ ਹਨ I ਪੰਚਾਇਤ ਸਮੇਤ ਜਦੋ ਖੂਹ ਤੇ ਜਾ ਕੇ ਦੇਖਿਆ ਤਾ ਇਕ ਵੀ ਗੰਡਾ ਪੁਟਣ ਦੀ ਥਾਂ ਨਜਰ ਨਹੀ   ਆਈ I ਬਾਵਾ ਜੀਆ ਦੇ ਚਰਨੀ ਡਿਗੇ ਅਤੇ ਧਨ ਧਨ ਕਰਨ ਲਗੇ I ਬਾਵਾ ਜੀਆਂ ਦੀ ਉਪਮਾ ਨਗਰ ਵਿਚ ਬਹੁਤ ਹੋ ਗਈ I ਪਰ ਬਾਵਾ ਵੀਰਮ ਦਾਸ ਜੀ ਮਹਾਰਾਜ ਪ੍ਰਗਟ ਨਹੀ ਹੋਣਾ ਚਾਹੁੰਦੇ ਸਨ I ਚੁਬਾਰੇ ਵਿਚ ਆਸਨ ਲਗਾ ਲਿਆ I ਅੰਦਰਲਾ ਕੁੰਡਾ ਲਗਾ ਕੇ ਸੰਤ ਮਹਾਰਾਜ ਅਠ ਦਿਨ ਬਾਹਰ ਨਾ ਨਿਕਲੇ I ਨਗਰ ਦੀ ਪੰਚਾਇਤ ਤੇ ਲੋਕਾ ਨੇ ਦਰਵਾਜੇ ਭਨ ਕੇ ਅੰਦਰੋ ਬਾਵਾ ਜੀ ਦੀ ਸਮਾਧੀ ਉਠਾਤ ਕਰਵਾਈ I