SANT BABA POORAN DASS JI (JAMAN JATI MAHAPURAKH)

ਉਪਰੋਕਤ ਸੋ ਸਾਖੀ ਵਿਚੋ ਹੀ ਅਨੁਭਵ ਪ੍ਰਕਾਸ਼ ਦੁਆਰਾ ਪੇਸ਼ੀਨਗੋਈ ਭਵਿਖਤ ਵਾਕ, ਬਜੁਰਗਾ ਦੀ ਰਚਨਾਵ ਵਿਚੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਆ ਦੀ ਸੋ ਸਾਖੀ ਬਚਨਾ ਵਿਚੋ ਜੋ ਭਵਿਖਤ ਬਚਨ (ਜਮੰਨ ਜਤੀ) ਮਿਲਦੇ ਹਨ ।

ਇਹ ਸੰਤ ਬਾਬਾ ਪੂਰਨ ਦਾਸ ਮਹਾਰਾਜ ਜੀ ਜਮੰਨ ਜਤੀ ਸਿਧ ਪੁਰਸ਼ ਹੋਏ ਹਨ । ਇਹਨਾ ਦਾ ਪਹਿਲਾ ਨਾਮ ਮਾਤਾ ਪਿਤਾ ਜੀ ਵਲੋ ਫ਼ਤੇ ਸਿੰਘ ਰਖਿਆ ਹੋਇਆ ਸੀ । ਕਿਓਂ ਕੀ ਇਹ ਗੁਜਰ ਘਰਾਨੇ ਨਾਲ ਸਬੰਧਤ ਸਨ । ਇਹਨੇ ਦੇ ਪਿਤਾ ਜੀ ਦੀਆ ਦੋਂ ਸ਼ਾਦੀਆ ਸਨ । ਪਹਿਲੀ ਸ਼ਾਦੀ ਗੁਰਜਰ ਘਰਾਨੇ ਵਿਚ ਦੂਜੀ ਸ਼ਾਦੀ ਜ੍ਮਿਦਾਰ ਘਰਾਨੇ ਵਿਚ ਹੋਈ । ਜਟ ਕੁਲ ਦੀ ਜਟੀ ਦੀ ਕੁਖ ਤੋ ਬਾਬਾ ਪੂਰਨ ਦਾਸ (ਪਹਿਲਾ ਨਾਮ ਫਤੇ ਸਿੰਘ ) ਜੀ ਦਾ ਜਨਮ ਹੋਇਆ । ਜੋ ਬਚਪਨ ਅਵਸਥਾ ਤੋ ਸਮਾਧੀ ਲਗਾ ਕੇ ਬੈਠੇ ਰਹਿੰਦੇ ਸਨ ।

ਉਹਨਾ ਦਾ ਪ੍ਰਭਾਵ ਅਸਰ ਰਸੂਖ ਹਿਰਦੇ ਵਿਚ ਘਰ ਗਿਆ । ਬਾਵਾ ਬੀਰਮ ਦਾਸ ਮਹਾਰਾਜ ਜੀਆ ਦੀ ਪ੍ਰਰੇਰਨਾ ਸਦਕਾ ਹੀ ਬਚਨ ਹੋਇਆ ਕੀ ਬਾਲਕਿਆ ਚਰਨ੍ਘਾਲ ਲੈਣੀ ਹੈ ਤਾ ਤੁਹਾਡੇ ਹੀ ਨਗਰ ਤ੍ਧੋੰਦਾ ਵਿਖੇ ਉਦਾਸੀ ਸਾਧੂ ਬਾਵਾ ਕਿਸ਼ਨ ਦਾਸ ਜੀ ਹਨ । ਉਹਨਾ ਤੋ ਨਾਮ ਮੰਤਰ ਅਤੇ ਚਰਨ ਘਾਲ ਲੈ । ਉਥੇ ਕੁਝ ਸਮਾ ਸੇਵਾ ਕਰ । ਫਿਰ ਆਪੇ ਹੀ ਇਥੇ ਬੁਲਾ ਲਵਾਗੇ । ਸੰਤ ਬਾਬਾ ਜੀਆ ਨੇ 12 ਸਾਲ ਡੇਰੇ ਵਿਚ ਸੇਵਾ ਕਰਵਾਈ । ਲੰਗਰ ਵਿਚ ਭਾਂਡੇ ਮਾਂਜਣੇ, ਗਜਾ ਲਿਆਉਣੀ, ਡੰਗਰ ਚਾਰਨੇ ਆਦਿ ।

" ਪੂਰਨ ਕਬਹੁ ਨ ਡੋਲਤਾ, ਪੂਰਾ ਕੀਆ ਪ੍ਰਭ ਆਪਿ ॥
ਦਿਨੁ ਦਿਨੁ ਚੜੈ ਸਵਾਇਆ, ਨਾਨਕ ਹੋਤੁ ਨਾ ਘਾਟਿ ॥ "


ਸੰਤ ਬਾਵਾ ਗੁਰੂਦੇਵ ਕਿਸ਼ਨ ਦਾਸ ਜੀਆ ਤੋ ਸੰਤ ਬਾਬਾ ਪੂਰਨ ਦਾਸ ਜੀਆਂ ਨੇ ਕਟਕ ਸੁਦੀ ਪੂਰਨਮਾਸੀ ਨੂ ਚਰਨ ਘਾਲ ਲਿਆ । ਗੁਰੂਦੇਵ ਜੀਆ ਨੇ ਪੂਰਨਮਾਸੀ ਦਾ ਮਹਾਤਮ ਸੁਣਾਇਆ ਅਤੇ ਬਚਨ ਕੀਤਾ " ਪੂਰਨ ਦਾਸ "


" ਪੂਰਨਮਾ ਪੂਰਨ ਪ੍ਰਭ ਏਕ ਕਰਣ ਕਾਰਣ ਸਮਰਥੁ ॥
ਜੀਅ ਜੰਤ ਦ੍ਈਆਲ ਪੁਰਖੁ ਸਭਿ ਊਪਰਿ ਜਾ ਕਾ ਹਥੁ ॥  "


ਸੰਤ ਬਾਵਾ ਵੀਰਮ ਦਾਸ ਮਹਾਰਾਜ ਜੀਆਂ ਦਾ ਬਚਨ ਵੀ ਅਟਲ ਹੋਇਆ । ਇਸ ਬਚਨ ਦਾ ਖੁਲਾਸਾ ਅਗੇ ਜਾ ਕੇ ਕੀਤਾ ਜਾਵੇਗਾ । ਅਟਲ ਤੇਜ ਪ੍ਰਤਾਪੀ ਬਾਵਾ ਵੀਰਮ ਦਾਸ ਜੀਆਂ ਨੇ ਜੋ ਬਚਨ ਅਤੇ ਬਖਸ਼ਸ਼ਾ ਕੀਤੀਆ ਉਹਨਾ ਦੇ ਵੇਰਵਾ ਅਗੇ ਦਿਤਾ ਜਾਵੇਗਾ ।


ਸੰਤ ਬਾਬਾ ਪੂਰਨ ਦਾਸ ਮਹਾਰਾਜ ਜੀਆ ਦੇ ਪਿਤਾ ਅਰੂੜ ਸਿੰਘ ਜੀ ਬਚਪਨ ਵਿਚ ਹੀ ਚੜਾਈ ਕਰ ਗਏ । ਇਹ ਬਾਲਕ ਫਤੇ ਸਿੰਘ  ਉਰਫ ਬਾਬਾ ਪੂਰਨ ਦਾਸ ਜੀ ਦੇ ਵਡੇ ਭਰਾਤਾ ਚੋਧਰੀ  ਨਥੁ ਸਿੰਘ ਜੀਆ ਸੇਵਾ ਸੰਭਾਲ ਜਿਮੇਵਾਰੀ ਨਿਭਾਈ ਉਹਨਾ ਨੇ ਬਾਲਕ ਫਤੇ ਸਿੰਘ ਖਿਡਾਉਣਾ, ਪਾਲਣ ਪੋਸ਼ਣ ਕਰਨਾ ਅਤੇ ਪਿਤਾ ਵਾਲਾ ਲਾਡ ਪਿਆਰ ਦਿਤਾ । ਉਸ ਸਮੇ ਇਥੇ ਨਗਰ ਤਧੋੰਦਾ ਵਿਖੇ ਕਈ ਸਾਧੂਆ ਦੇ ਡੇਰੇ ਸਨ । ਉਹਨਾ ਸਾਧੂਆ ਪਾਸ ਬੈਠਣ ਦਾ ਸਤਸੰਗ ਕਰਨ ਦਾ ਸੁਭਾਗ ਸਮਾ ਮਿਲਦਾ ਰਹਿੰਦਾ ਸੀ ਜਿਸ ਕਰਕੇ ਹੋਰ ਵੀ ਬਾਵਾ ਪੂਰੰਨ ਦਾਸ ਜੀ ਦੇ ਨਾਲ ਰਹਿਣ ਦਾ ਜੀਵਨ ਵਿਚ ਭਗਤੀ ਭਾਵ ਜਪ ਤਪ ਸੰਜਮ ਰਖਣ ਦਾ ਬਚਪਨ ਅਵਸਥਾ ਤੋ ਹੀ ਸੁਭਾ ਪਕਾ ਹੋ ਗਿਆ ਸੀ ।


ਬਾਬਾ ਕਿਸ਼ਨ ਦਾਸ ਮਹਾਰਾਜ ਜੀਆ ਦੇ ਡੇਰੇ ਜਾਣਾ, ਗੁਰਮੁਖੀ ਵਿਦਿਆ ਦੀ ਕੁਝ ਪੜਾਈ ਕੀਤੀ । 12  ਸਾਲ ਦੇ ਅਵਸਥਾ ਤਕ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠ ਕਰਨ ਲਗ ਪਏ । ਡੇਰੇ ਦੀ ਸੇਵਾ, ਡੰਗਰ ਚਾਰਨੇ ਅਤੇ ਵਿਦਿਆ ਪ੍ਰਾਪਤੀ ਦਾ ਸਮਾ ਵੀ ਬਰਾਬਰ  ਰਖਣਾ । ਤੇਰਵੇ ਚੋਦਵੇ ਸਾਲ ਦੀ ਅਵਸਥਾ ਵਿਚ ਪਹੋਏ ਜਾ ਕੇ ਉਦਾਸੀਨ ਡੇਰੇ ਵਿਚ ਹਿੰਦੀ ਭਾਸ਼ਾ, ਗੀਤਾ, ਮਹਾਭਾਰਤ, ਵੇਦਾੰਤ ਆਦਿਕ ਬ੍ਰਹਮ ਵਿਦਿਆ ਪ੍ਰਾਪਤ ਕੀਤੀ । ਪਹੋਏ ੧੨ ਸਾਲ ਤਕ ਸੇਵਾ, ਸਿਮਰਨ ਦਾ ਸੁਭਾਗ ਸਮਾ ਪ੍ਰਾਪਤ ਕੀਤਾ । ਇਸ ਤੋਂ ਬਾਅਦ ਕੋਟ ਮੰਡਿਆਲਾ ਡੇਰੇ ਵਿਚ ਰਹਿ ਕੇ ਸੰਸਕ੍ਰਿਤ, ਪਿੰਗਲ ਔਰ ਵੇਦਾੰਤ ਦੇ ਵਿਚਾਰ ਖਾਸ ਕਰ ਇਸ ਅਸਥਾਨ ਤੋ ਬੁਚ੍ੜਾ ਤੋਂ ਗਉਆਂ ਛਡਾਨ ਦੀ ਲਗਣ ਲਗੀ । ਉਸ ਵੇਲੇ ਅੰਗਰੇਜ ਰਾਜ ਦੇ ਸਮੇ ਦੋ ਬੁਚੜਖਾਨੇ ਖਣੇ ਅਤੇ ਅਮ੍ਬਾਲਾ ਸਨ । ਬਾਬਾ ਜੀਆ ਨੇ ਗਉਆਂ ਛਡਾਉਣ ਲਯੀ ਆਪਣਾ ਜਥਾ ਤਿਆਰ ਕੀਤਾ ਹੋਇਆ ਸੀ । ਪਹਿਲਾ ਤਾ ਬੀਜੋ ਤੇ ਖਣੇ ਦੇ ਦਰਮਿਆਨ ਹੀ ਗਉਆਂ ਛਡਾ ਦੇਣੀਆ । ਬਾਬਾ ਪੂਰਨ ਦਾਸ ਜੀਆ ਨੇ ਅਠ-ਅਠ ਸਾਧੂ ਨਾਲ ਰਖਣੇ । ਉਸ ਵੇਲੇ ਬਾਬਾ ਜੀ ਦਾ ਸੋਟਾ ਮਸਹੂਰ ਸੀ । ਜਿਸ ਨਾਲ ਬੁਚ੍ੜਾ ਨੂ ਕੁਟ ਕੁਟ ਕੇ ਗਉਆਂ ਨੂ ਛਡਾਉਦੇ । ਸ਼੍ਬੂ ਤੋ ਅਗੇ ਘਗਰ ਦੇ ਉਰਲੇ ਪਾਸੇ ਹੀ ਬੁਚ੍ੜਾ ਤੇ ਹਲਾ ਬੋਲ ਦੇਣਾ ।  ਬੁਚ੍ੜਾ ਨੂ ਸੋਦ ਕੇ ਗਊਆਂ ਤੇ ਰਸੇ ਛੁਡਾ ਕੇ ਭੁਨਰ ਹੇੜੀ ਦੇ ਬੀੜ ਵਿਚ ਲੇਜਾ ਕੇ ਗਊਆਂ ਛਡ ਦੇਣੀਆ।  ਫਿਰ ਆਪਨੇ ਡੇਰੇ ਆ ਕੇ ਭੋਜਨ ਪਾਣੀ ਕਰਦੇ ਸਨ ।  

ਇਸ ਤੋ ਬਾਅਦ ਬਾਬਾ ਪੂਰਨ ਦਾਸ ਜੀਆ ਨੇ ਉਦਾਸੀਨ ਡੇਰਾ ਤ੍ਧੋੰਦੇ ਵਿਖੇ ਬਾਬਾ ਕਿਸ਼ਨ ਦਾਸ ਜੀਆ ਕੋਲ ਡੇਰੇ ਰਹਿ ਕੇ ਸੇਵਾ ਕਰਨੀ। ਇਕ ਦਿਨ ਐਸਾ ਹੋਇਆ ਕੀ ਗਰੀਬ ਅਤੇ ਕਮਜੋਰ ਪੁਰਸ਼ ਨੂ ਜਰਵਾਣੇ ਕੁਟਣ ਲਗੇ ਬਾਵਾ ਜੀ ਗਜਾ ਕਰਕੇ ਆ ਰਹੇ ਸਨ । ਜਰਵਾਣਿਆ ਨੂ ਲਲਕਾਰ ਕੇ ਕਿਹਾ ਕੀ ਗਰੀਬ ਨੂੰ  ਮਾਰਨਾ ਠੀਕ ਨਹੀ ਇਸ ਨੂ ਛਡ ਦਿਓ। ਅਗਿਓ ਜਰਵਾਣੇ ਬਾਵਾ ਜੀਆ ਨੂ ਫਿਕਾ ਬੋਲ ਬੋਲੇ । ਅਗਰ ਇਸਦੀ ਹਮਦਰਦੀ ਹੈ ਤਾ ਆਪ ਆ ਕੇ ਦੇਖ ਲੈ । ਇਤਨਾ ਸੁਣਕੇ ਬਾਵਾ ਜੀ ਗਜਾ ਡੇਰੇ ਰਖ ਕੇ ਆਪ ਦਾ ਸੋਟਾ ਲੈ ਕੇ ਆਏ । ਇਕ ਸਾਥੀ ਕਰਤਾਰ ਦਾਸ ਵੀ ਨਾਲ ਤਿਆਰ ਹੋਇਆ । ਪਰ ਓਹ ਡਰ ਕੇ ਪਾਸਾ ਵਟ ਗਿਆ । ਬਾਵਾ ਜੀ ਇਕਲਿਆ ਨੇ ਆ ਕੇ ਐਸਾ ਜੋਹਰ ਦਿਖਾਇਆ ਸਾਰੇ ਜਰਵਾਣਿਆ ਨੂ ਚੰਗੀ ਤਰ੍ਹਾ ਕੁਟਿਆ  ਬਾਬਾ ਪੂਰਨ ਦਾਸ ਜੀਆ ਦੀ ਜਿਤ ਹੋਯੀ । ਸਰਕਾਰੇ ਦਰਬਾਰੇ ਫੈਸਲਾ ਹੋਇਆ ਕੀ ਇਕ ਸਾਧੂ ਨੇ ਤੁਹਾਨੂ ਸਾਰਿਆ ਨੂ ਕੁਟ ਦਿਤਾ ਹੈ । ਡਿਪਟੀ ਕ੍ਮ੍ਸ਼ਿਨਰ ਅਤੇ ਜਜ ਸਾਹਿਬ ਨੇ ਬਾਵਾ ਜੀਆ ਨੂ ਇਨਾਮ ਦੇ ਕੇ ਖਲਾਸ ਕੀਤਾ । ਇਹ ਖਬਰ ਸਾਰੇ ਇਲਾਕੇ ਫੈਲ ਗਈ । ਅੰਤਰ੍ਜਾਮੀ ਬਾਵਾ ਵੀਰਮ ਦਾਸ ਜੀਆ ਤਕ ਵੀ ਤਾਰਾ ਖੜਕ ਗਈਆ । ਬਾਵਾ ਵੀਰਮ ਦਾਸ ਜੀਆ ਨੇ ਸੇਵਕ ਭੇਜ ਕੇ ਬਾਵਾ ਪੁਰਾਨ ਦਾਸ ਜੀਆ ਕੋ ਬੁਲਾਇਆ । ਸੰਤ ਬਾਵਾ ਪੂਰਨ ਦਾਸ ਜੀ ਬੀੜ ਵਿਚ ਪਹੁੰਚੇ ਨਮਸ਼ਕਾਰ ਕੀਤੀ ।  ਬਾਵਾ ਵੀਰਮ ਦਾਸ ਜੀਆ ਨੇ ਬਚਨ ਕੀਤਾ ਕੀ ਬਾਲਕਿਆ ਤੋ ਪੂਰਨ ਜਤੀ ਹੈ । ਇਹ ਸਰੀਰਕ ਬਲ ਅਤੇ ਰਬੀ ਤਾਕਤ ਨੂ ਧਰਮ ਦੇ ਲੇਖੇ ਲਾ ਲੈ ।  ਅਗਿਓ ਬਾਬ ਪੂਰਨ ਦਾਸ ਜੀਆ ਬਿਨੇ ਕੀਤੀ ਹੇ ਗੁਰੂਦੇਵ ਆਪ ਜੀਆ ਦਾ ਬਚਨ ਸਤ ਕਰਕੇ ਮਨਿਆ ਜਾਵੇਗਾ ।  ਬਾਵਾ ਬੀਰਮ ਦਾਸ ਜੀ ਵਲੋ ਹੁਕਮ ਹੋਇਆ ਕੀ ਬਾਲਕਿਆ, ਇਥੇ ਬੇ-ਜਬਾਨ, ਪੰਛੀ, ਪਸ਼ੁ ਬੁਖੇ ਮਰਦੇ ਹਨ ।  ਕੋਈ ਜਲ ਦਾ ਸਾਧਨ ਕਰਕੇ ਇਹਨਾ ਨੂ ਜਲ ਛਕਾਉਣ ਕਰ ।  ਹੇ ਗੁਰੂਦੇਵ ਆਪ ਜੀਆ ਦਾ ਬਚਨ ਸਿਰ ਮਥੇ ਹੈ । ਬਾਬਾ ਪੂਰਨ ਦਾਸ ਜੀਆ ਨੇ ਨਿਰਮਤਾ ਸਾਹਿਤ ਆਖਿਆ । ਇਸ ਬਚਨ ਨੂੰ ਸੁਨਣ ਤੋ ਬਾਅਦ ਬਾਬਾ ਪੂਰਨ ਦਾਸ ਜੀ ਨਗਰ ਵਾਪਿਸ ਨਹੀ ਗਏ ਉਸ ਬੀੜ ਵਿਚ ਬੈਠ ਕੇ ਸਮਾਧੀ ਲਗਾ ਲਈ ।


ਇਕ ਰਾਤ ਬਤੀਤ ਕਰਨ ਤੋ ਬਾਅਦ ਦੂਸਰੇ ਦਿਨ ਮਹਾਰਾਜਾ ਪਟਿਆਲਾਪਤੀ ਭੁਪਿੰਦਰ ਸਿੰਘ ਜੀ ਸ਼ਿਕਾਰ ਖੇਡਣ ਲਈ ਬੀੜ ਵਿਚ ਆਏ।  ਜਿਹਨਾ ਨਾਲ ਮਾਲਹੇੜੀ, ਹ੍ਲੋਤਾਈ, ਖ੍ਲਿਫੇ ਵਾਲੇ ਸਰਦਾਰ, ਬਖਸ਼ੀ ਵਾਲ ਵਾਲੇ ਸਰਦਾਰ ਸਾਰੇ ਇਕਠੇ ਸਨ ।  ਅਚਾਨਕ ਪਟਿਆਲਾਪਤੀ ਮਹਾਰਾਜਾ ਨੇ ਬਾਬਾ ਪੂਰਨ ਦਾਸ ਜੀਆ ਦਾ ਦਰਸ਼ਨ ਕੀਤਾ । ਰਾਜਾ ਪਟਿਆਲਾਪਤੀ ਬਾਬਾ ਜੀ ਦੇ ਜਲਾਲ ਨੂ ਝਲ ਨਹੀ ਸਕਿਆ ।  ਕਹਿਣ ਲਗਿਆ ਕੀ ਭੈ ਲਗਦਾ ਹੈ ਉਂਜ ਸਾਧੂ ਲੋਕ ਹੈ । ਪਰ ਡਾਕੂਆ ਦੀ ਤਰਹ ਲਗਦਾ ਹੈ । ਰੋੜੇਵਾਲ ਅਤੇ ਬੈ ਖ੍ਲਿਫੇ   ਵਾਲੇ ਸਰਦਾਰ ਨੇ ਨਿਸਚਾ ਕਰਾਇਆ ਕੀ ਹੇ ਰਾਜਨ ਇਸ ਤਾ ਪੂਰਨ ਤਪਸਵੀ ਸਾਧੂ ਬਾਬਾ ਪੂਰਨ ਦਾਸ  ਜੀ ਹਨ ।  ਉਸ ਵੇਲੇ ਮਹਾਰਾਜੇ ਨੇ ਪਰਖਣ ਹਿਤ ਸੋ ਰੁਪਿਆ ਚਾਂਦੀ ਦਾ ਮੰਗਵਾ ਕੇ ਸੰਤ ਮਹਾਰਾਜ ਜੀਆ ਨੂ ਭੇਟਾ ਕੀਤਾ । ਅਗਿਓ ਬਾਬਾ ਪੂਰਨ ਦਾਸ ਜੀ ਆਖਿਆ " ਰਾਜਨ ਸਾਨੂ ਪੈਸੇ ਦੀ ਲੋੜ ਨਹੀ ਹੈ । ਇਸ ਮਾਇਆ ਨਾਲ ਇਥੇ ਇਕ ਖੂਹੀ ਲਗਵਾ ਦਿਓ । ਸਾਡੇ ਗੁਰੂਦੇਵ ਜੀਆ ਦਾ ਬਚਨ ਗਊਆਂ ਅਤੇ ਪੰਛੀਆ ਨੂ ਜਲ ਛਕਾਉਣ ਦਾ ਹੈ ।  ਇਹਨਾ ਮੀਠੇ ਬਚਨਾ ਨਾਲ ਰਾਜੇ ਦਾ ਮਨ ਭਿਜ ਗਿਆ । ਥੋੜੇ ਦਿਨਾ ਵਿਚ ਹੀ ਖੂਹੀ ਅਤੇ ਹਲਤਿ ਲਗਾ ਦਿਤੀ । ਜੋੜੀਆ ਖੇਲਾ ਬਣਿਆ ਜੋ ਅਜੇ ਤਕ ਜੋੜੀਆ ਖੇਲਾ ਕਰ ਕੇ ਮਸ਼ਹੂਰ ਹੈ ।  ਇਹ ਬੈ ਜਾਲ੍ਖੇਦੀ, ਚ੍ਰ੍ਨਾਰ੍ਤ੍ਹਲ, ਰੁੜਕੀ, ਬਾਲਪੁਰ, ਤ੍ਧੋੰਦਾ, ਨੋਲ੍ਖਾ (ਰੋੜੇਵਾਲ ਦਖਣ ਦਿਸ਼ਾ ਵਲ ਹੈ) ਇਹਨਾ ਪੀਂਦਾ ਦੇ ਵਿਚਕਾਰ ਜੋੜੀਆ ਖੇਲਾ ਹਨ । ਇਸ ਤੋ ਬਾਅਦ ਸੰਤ ਮਹਰਾਜ ਜੀਆ ਨੇ ਪੇਟੀ ਲਗਾ ਕੇ ੧੨ ਸਾਲ ਦੀ ਥਾਂ ੧੮ ਸਾਲ ਗਊਆਂ ਨੂ ਜਲ ਛਕਾਇਆ । ਇਥੇ ਬਾਵਾ ਵੀਏਰਮ ਦਾਸ ਜੀਆ ਨੇ ਆਪਣੀ ਮੋਜ ਵਿਚ ਆ ਕੇ ਖੁਸ਼ੀ ਵਿਚ ਸੇਵਾ ਕਰਦਿਆ ਨੂੰ ਦੇਖ ਕੇ ਬਚਨ ਬਖਸ਼ਿਸ਼ਾ ਕਰਨੀਆ ਕੀ ਬਾਲਕਿਆ, ਤਰੇਗਾ ਅਤੇ ਤਾਰੇਂਗਾ । ਵਡੇ ਭਗਾ ਵਾਲਾ ਸਾਧੂ ਬਣੇ ਗਾ ।  ਇਸ ਸੇਵਾ ਤੋ ਬਾਅਦ ਸੰਤ ਬਾਬਾ ਪੂਰਨ ਦਾਸ ਜੀਆ ਨੇ ਉਚੀ ਭ੍ਮਾਰਸੀ ਭਾਈ ਜਗਤ ਸਿੰਘ ਦੇ ਤੂੜੀ ਵਾਲੇ ਕੋਠੇ ਵਿਚ ਬੈਠ ਕੇ ੧੮ ਸਾਲ ਘੋਰ ਤਪਸਿਆ ਕੀਤੀ । ਸਿਰਫ ਇਕ ਵਾਰ ਦਿਨ ਵਿਚ ਭੋਜਨ ਛਕਦੇ ਅਤੇ ਰਾਤ ਨੂ ਬਾਹਰ ਸ਼ੋਚੈ ਇਸ਼ਨਾਨਾ ਲਯੀ ਜਾਂਦੇ ਸਨ ।  ਭਾਈ ਜਗਤ ਸਿੰਘ ਜੀ ਪੇਹਰੇ ਤੇ ਹੁੰਦੇ ਸਨ ।  ਬਾਵਾ ਜੀ ਭਾਈ ਜਗਤ ਸਿੰਘ ਨਾਲ ਬਹੁਤ ਬਚਨ ਬਿਲਾਸ ਕਰਦੇ ਸਨ । ਇਥੇ ਗਰੰਥ ਬਡਣ ਤੋਂ  ਸ੍ਕੋੰਚ । ਇਸ ਸਾਰੇ ਵਿਚਾਰ ਸੰਤ ਬਾਬਾ ਪੂਰਨ ਦਾਸ ਮਹਾਰਾਜ ਜੀਆ ਦੇ ਜੀਵਨ ਵਿਚ ਆਉਣਗੇ ।  ਇਸਤੋ ਬਾਅਦ ਰੋੜੇਵਾਲ ਸਾਹਿਬ ਆ ਕੇ ਡੇਰਾ ਲਗਾ ਲਿਆ ।

(ਅਖਰ ਦੀ ਗਲਤੀ ਮਾਫ਼ ਕਰਨੀ ਲਿਖਾਰੀ ਸੰਤ ਮਹਾਰਾਜ ਜੀ ਹਨ )


ਰੋੜੇਵਾਲ ਸਾਹਿਬ ਬੈਠ ਕੇ ਬਾਬਾ ਪੂਰਨ ਦਾਸ ਮਹਾਰਾਜ ਜੀਆਂ ਨੇ ਡੇਰੇ ਦੀ ਪ੍ਰਾਰ੍ਮ੍ਭ੍ਤਾ ਛਪਰ ਬਣ ਕੇ ਕੀਤੀ I ਹੋਲੀ ਹੋਲੀ ਗੁਰਦੁਆਰਾ ਸਾਹਿਬ ਦੀ ਤਿਆਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਰਾਜ ਜੀਆਂ ਦੇ ਗੁਰਪੁਰਬ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਗੁਰਪੁਰਬ ਮਨਾਉਣੇ ਸ਼ੁਰੂ ਕੀਤੇ I ਇਲਾਕੇ ਦੀਆਂ ਅਤੇ ਨਗਰ ਦੀਆਂ ਸੰਗਤਾ ਨੂ ਪ੍ਰੇਰਨਾ ਅਤੇ ਸੇਵਾ ਵਿਚ ਤਤਪਰ ਕੀਤਾ I ਇਸ ਤੋ ਵੀ ਵਿਸ਼ੇਸ਼ਤਾਈ ਸ਼ਹੀਦੀ ਜੋੜ੍ਮੇਲਾ ਸ਼੍ਰੀ ਫਤੇਹਗਢ੍ਹ ਸਾਹਿਬ ਵੇਲੇ ਲੰਗਰ ਚਲਾਉਣੇ I ਪਹਿਲਾ ਵੀ ਜੋੜੀਆ ਖੇਲਾ ਤੇ ਲੰਗਰ ਚਲਦੇ ਸਨ I ਰੋੜੇਵਾਲ ਸਾਹਿਬ ਆ ਕੇ ਇਹ ਪਰਮ੍ਪਰਾ ਜਾਰੀ ਰਖੀ I  ਸਮਾਨਾ, ਦਿੜਬਾ, ਪਾਤੜਾਂ ਆਦਿ ਨਗਰਾਂ ਤੋ ਸੰਗਤਾ ਉਸ ਵੇਲੇ ਤੁਰ ਕੇ ਸ਼੍ਰੀ ਫਤੇਹਗੜ ਸਾਹਿਬ ਪੁਜਦੀਆ ਸਨ I ਖਾਸ ਕਰਕੇ ਇਹ ਰਸਤਾ ਜੋੜੀਆ ਖੇਲਾ, ਬ੍ਧੋਸ਼ੀ, ਰੋੜੇਵਾਲ, ਸਰਹੰਦ ਪਾਸ ਕਰਕੇ ਆਉਂਦੇ I ਬਾਬਾ ਜੀਆਂ ਨੇ ਰੋੜੇਵਾਲ ਸਾਹਿਬ ਸਦਾ ਵਰਤ ਲੰਗਰ ਚਲਾਉਣਾ I ਗੁਰੂ ਘਰ ਦਾ ਸ਼ੁਭ ਕਾਰਜ ਪ੍ਰਾਰਮ੍ਭ ਕੀਤਾ I ਇਥੇ ਹੀ ਬੈਠ ਕੇ ਡੇਰਾ ਬਣਨਾ, ਬਿਹ੍ਨਗ੍ਮੀ ਠਾਠ, ਦੋ ਵੇਲੇ ਨਿਤਨੇਮ, ਆਲੇ ਦੁਆਲੇ ਇਲਾਕੇ ਵਿਚ ਧਰਮ ਪ੍ਰਚਾਰ ਲਯੀ ਜਥਾ, ਸਹਿਜ ਪਾਠ, ਅਖੰਡ ਪਾਠ, ਸਪਤਾਹਿਕ ਪਾਠ ਉਲਿਕਨੇ ਸ਼ੁਰੂ ਕਰ ਦਿਤੇ I ਸੰਤ ਬਾਬਾ ਪੂਰਨ ਦਾਸ ਮਹਾਰਾਜ ਜੀਆਂ ਨੇ ਉਦਾਸੀਨ ਹੁੰਦੇ ਹੋਏ ੨੨ ਗੁਰੂ ਅਸਥਾਨਾ ਦੀ ਸੇਵਾ ਕਰਵਾਈ ਅਤੇ ਨਿਸ਼ਾਨ ਸਾਹਿਬ ਝੁਲਾਏ I ਕਈ ਧਰਮਸ਼ਾਲਾ ਬਣਵਾਇਆ I ਅਜੇ ਵੀ ਕਈ ਥਾਈਂ ਧਰਮਸ਼ਾਲਾ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਹਨ I  

ਉਸ ਵੇਲੇ ਵਿਦਿਆ ਅਤੇ ਗੁਰਮਤ ਪ੍ਰਚਾਰ ਦੀ ਬਹੁਤ ਹੀ ਘਾਟ ਸੀ  I ਬਾਬਾ ਜੀ ਨੇ ਕਈ  ਪ੍ਰਾਇਮਰੀ ਸਕੂਲ ਖੋਲੇ ਕਈ ਥਾਂ ਧਰਮਸ਼ਾਲਾਂ ਵਿਚ ਹੀ  ਪ੍ਰਾਇਮਰੀ ਤਕ ਕਲਾਸਾ ਅਜ ਵੀ ਲਗਦਿਆ ਹਨ I
ਆਪ ਜੀ ਪਾਸ ਬਹੁਤ ਸਾਧੂ ਸੰਤ ਆਉਂਦੇ ਰਹਿੰਦੇ I ਦਸਵੀਂ ਦਾ ਮਾਸਿਕ ਦੀਵਾਨ ਪ੍ਰਾਰਮ੍ਭ ਕੀਤਾ I  ਦੂਰ ਦੁਰੇਡੇ ਤੋ ਸੰਗਤਾ ਦੀ ਇਕਤ੍ਰ੍ਤਾਈ ਹੁੰਦੀ I ਸੇਵਕਾ ਨੂ ਸੇਵਾ ਦਿਆ ਡਿਊਟਿਆਂ ਲਾਉਣ ਅਤੇ ਸੇਵਾ ਕਮਾਉਣ ਦਾ ਸੁਭਾਗਾ ਸਮਾਂ ਮਿਲਦਾ I
ਸਾਧੂਆਂ ਦੀ ਚਾਰ ਚੋੰਕੜੀ ਵਿਚ ਸੰਤ ਪੂਰਨ ਦਾਸ ਜੀ ਬਧੌਛੀ ਚਿਪੀ ਵਾਲੇ, ਸੰਤ ਤਿਲੋਕ ਦਾਸ ਜੀ ਰੁੜਕੀ, ਸੰਤ ਸਾਧੂ ਰਾਮ ਜੀ ਬਾਸਮ ਘੁੜਾਮਾ, ਸੰਤ ਹਰੀ ਦਾਸ (ਹਰੀ ਸਿੰਘ) ਬਹਾਦਰਗੜ ਨੇੜੇ ਪਟਿਆਲਾ, ਬਾਬਾ ਬੁਰ੍ਦਿਤ ਸਿੰਘ ਚੋਰ੍ਵਾਲਾ (ਸਰਦਾਰਾ ਵਿਚੋ) ਸੰਤ ਗੁਰਦਿਆਲ ਦਾਸ ਤਧੌਦਾ (ਭ੍ਮਾਰਸੀ ਵਾਲੇ) ਬਾਬਾ ਜੀਆ ਦੇ ਚੇਲੇ ਸਨ ਇ ਸਾਧੂਆਂ ਦੀ ਚੋਕੜੀ ਨਾਲ ਸੀ I

ਇਕ ਦਿਨ ਸੰਤ ਬਾਬਾ ਪੂਰਨ  ਦਾਸ ਜੀਆ ਨੂ  ਲਿਖਾਰੀ  ਸੰਤ  ਬਾਬਾ  ਬਲਵੰਤ  ਸਿੰਘ  ਜੀ ਨੇ ਬੇਨਤੀ ਕੀਤੀ,ਸੇਹਿਜ ਸੁਨ ਅਵਸਥਾ  ਕੀ ਅਨੰਦੁ ਹੈ I ਸਮਾਧੀ ਦਾ ਕੀ ਸਰੂਪ  ਹੈ, ਸਮਾਧੀ ਕਿਸ ਨੂ ਕਹਿੰਦੇ ਹਨ ਅਤੇ ਜੋ ਇਹ ਸਾਧੂਆਂ ਦੀ ਸਮਾਧੀ ਬਣਾਈ ਜਾਂਦੀ ਹੈ ਔਰ ਸਮਾਧੀ ਲੈਣੀ ਇਸ ਵਿਚ ਕੀ ਭੇਦ ਹੈ? ਉਸ ਦਿਨ ਦਸਵੀ ਦਾ ਦਿਹਾੜਾ ਸੀ I 

ਦਸਵੀ ਦੇ ਦੀਵਾਨ ਤੋ ਬਾਅਦ ਸੰਤ ਬਾਬਾ ਪੂਰਨ ਦਾਸ ਮਹਾਰਾਜ ਜੀਆਂ ਨੇ ਸੁਨ ਸ਼ਬਦ ਦੀ ਟੇਕ ਨਾਮੇ ਨਾਮ ਸਮਾਉਣ : ਦਾ ਅਰਥ ਕਰਕੇ ਸੁਣਾਇਆ ਅਤੇ ਬਚਨ ਕੀਤਾ ਕੀ ਭਾਈ ਇਸ ਹਫਤੇ ਵਿਚ ਪਤਾ ਲਗ ਜਾਵੇ  ਗਾ I ਸਾਧੂ ਤਾ ਨਾਮੇ ਨਾਮ ਸਮਾਉਣ ਵਿਚ ਹੀ ਸਮਾਧੀ ਲਗਾ ਜਾਂਦੇ ਹਨ  I ਸੋ ਇਕ ਹਫਤੇ ਦੇ ਅੰਦਰ ਹੀ ਇਸ ਰ੍ਮ੍ਜ ਦੀ ਸਮਝ ਕਿਸੇ ਨੂ ਨਾ ਆਈ I ਦਸਵੀ ਤੋ ਬਾਅਦ ਪੂਰਨਮਾਸ਼ੀ, ਹਫਤੇ ਦੇ ਅੰਦਰ ਹੀ ਸਵੇਰੇ ਨੋ ਵਜੇ ਦਾਸ (ਲਿਖਾਰੀ) ਨਗਰ ਚ੍ਲੈਲੇ ਸਿੰਘਾ ਨੂ ਸੰਥਿਆ ਕਰਵਾ ਰਿਹਾ ਸੀ I ਜਦੋਂ ਸੰਥਿਆ ਕਰਵਾ ਕੇ ਬਾਹਰ ਆਏ ਭਾਈ ਲਾਲ ਸਿੰਘ ਜੀ ਬੇਹਿਬ੍ਲ੍ਪੁਰ ਵਾਲੇ ਜੋ ਸੰਤ ਬਾਬਾ ਜੀਆਂ ਦੇ ਦੋਹਤ੍ਮਾਂਨ  ਦੀ ਜਗ੍ਹਾ ਲਗਦੇ ਸਨ, ਬਾਹਰ ਆਉਂਦਿਆ ਨੂ ਸਾਹਮਣੇ ਮਿਲੇ I ਫਤਿਹ

ਬੁਲਾ ਕੇ ਪੁਛਿਆ "ਕੀ ਭਾਈ ਲਾਲ ਸਿੰਘ ਜੀ ਕੀ ਸਮਾਚਾਰ ਹੈ I " ਤਾ ਉਹਨਾ ਨੇ ਕਿਹਾ "ਸੰਤ ਮਹਾਰਾਜ ਜੀਆਂ ਨੇ ਤੁਹਾਡੇ ਕੋਲ ਭੇਜਿਆ ਹੈ I ਇਸ਼ਾਰਾ ਕੀਤਾ ਓਹ ਤੁਹਾਨੂ ਮਿਲਣਾ ਚਾਹੁੰਦੇ ਹਨ I ਮੈਂ ਹੈਰਾਨ ਹੋਇਆ ਅਤੇ ਪੁਛਿਆ, ਸੰਤ ਮਹਾਰਾਜ ਦਾ ਕੀ ਹਾਲ ਹੈ I ਜਵਾਬ ਮਿਲਿਆ "ਕੀ ਚਲ ਕੇ ਹੀ ਦੇਖ ਲਵੋ I ਦਾਸ ਭਾਈ ਹਰਚਰਨ ਸਿੰਘ ਜਥੇਦਾਰ ਚਲੈਲਾ ਨੂ ਨਾਲ ਕੀ ਰੋੜੇਵਾਲ ਸਾਹਿਬ ਪਹੁੰਚਿਆ I ਭਾਈ ਲਾਲ ਸਿੰਘ ਨੇ ਇਹ ਜਰੂਰ ਕਿਹ ਦਿਤਾ ਸੀ I ਕੀ ਬਾਬਾ ਜੀ ਨੇ ਸਮਾਧੀ ਵਿਚ ਬਿਰਾਜਿਆ ਇਸ਼ਾਰਾ ਕੀਤਾ ਹੈ ਕੀ ਬਲਵੰਤ ਸਿੰਘ ਨੂ ਬੁਲਾ ਕੇ ਲਿਆਵੋ I 

ਜਦੋ ਦਾਸ ਉਥੇ ਪਹੁੰਚਿਆ ਜਿਥੇ ਬਾਬਾ ਜੀ ਪਲੰਘ ਤੇ ਬਿਰਾਜੇ ਸਨ ਤਾ ਅਗਿਓ ਆਵਾਜ ਆਈ, ਬਹੁਤ ਸੁੰਦਰ, ਮਿਠੀ, ਰਸੀਲੀ, ਦਿਲ ਖਿਚਵੀ ਆਵਾਜ, ਜਿਸ ਵਿਚ ਖੰਡਾ ਬ੍ਰਹਮੰਡਾ ਦੇ ਵੈਰਾਗ ਦਾ ਰਸ ਭਰਿਆ ਹੋਇਆ ਸੀ, ਕੀ ਭਾਈ ਬਲਵੰਤ ਆ ਗਏ I ਦਾਸ ਨੇ ਬਾਵਾ ਦੇਵਾ ਦਾਸ ਜੀਆਂ ਦੇ ਸਮਾਧ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅਗੇ ਅਰਦਾਸ ਕੀਤੀ ਕੀ ਸੰਤ ਮਹਾਰਾਜ ਜੀ ਅਸਾਤ੍ਹੋ ਵਿਛੜ ਨਾ ਜਾਣ I ਇਹਨਾ ਨੂ ਦੀਰਘ ਆਯੁ ਬਖਸ਼ੋ I ਪੰਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਕਰਵਾਵਾਂਗੇ I

ਪਰ ਇਹ ਅਕਾਲ ਪੁਰਖ ਨੂ ਮਨਜੂਰ ਨਹੀ ਸੀ I ਬਾਬਾ ਜੀ ਅਕਾਲ ਪੁਰਖ ਦੇ ਭਾਣੇ ਅੰਦਰ, ਉਸ ਦੀ ਰਜਾ ਵਿਚ ਰਾਜੀ ਰਹਿੰਦੇ ਹੋਏ, ਹੁਕਿਮ ਰਜਾਈ ਚਲਣਾ ਇਹ ਮਹਾਵਾਕ ਭੁਗਤਾਨ ਲਗੇ I ਦਾਸ ਨੇੜੇ ਆਇਆ ਤਾ ਸੰਤ ਮਹਾਰਾਜ ਜੀਆਂ ਨੇ ਇਕ ਨੇਤਰ ਪ੍ਰਕਾਸ਼ ਕੀਤਾ ਅਤੇ ਸਜੀ ਬਾਹ ਹਿਲਾ ਕੇ ਇਸ਼ਾਰਾ ਕਰਕੇ ਚੁਪ ਧਾਰਨ ਕਰ ਲਈ ਅਤੇ ਸਮਾਧੀ ਵਿਚ ਲੀਨ ਹੋ ਗਏ I ਜੋ ਸੰਤ ਮਹਾਰਾਜ ਜੀਆਂ ਦੇ ਨੇਤਰ ਵਿਚੋ ਦ੍ਰਿਸ਼ਟੀ ਹੋਈ ਓਹ ਅਕਿਹ ਤੇ ਅਕਥ ਹੈ I ਕਹਿਣ ਲਿਖਣ ਵਿਚ ਨਹੀ ਆਉਂਦੀ, ਓਹ ਨੇਤਰ ਹੀ ਹੋਰ ਸੀ I ਇਹ ਦਿਨ 10
1/2 - 11  ਵਜੇ ਦਾ ਜਿਕਰ ਹੈ I ਦੁਪਿਹਿਰਾ ਢਲ ਗਿਆ I ਇਕ ਦੋ ਡਾਕਟਰਾਂ ਨੂੰ ਗਿਆਨੀ ਵਰਿਆਮ ਸਿੰਘ ਅਤੇ ਰਿਪਦ੍ਮਨ ਸਿੰਘ ਲੈ ਕੇ ਆਏ I ਲ੍ਚ੍ਕਾਨੀ ਵਾਲੇ ਵੈਦ ਸਰਵਨ ਦਾਸ ਜੀ ਵੀ ਆਏ I   ਪਰ ਸੰਤ ਮਹਾਰਾਜ ਜੀ ਨਹੀਂ ਬੋਲੇ I ਰਾਤ ਨੂ ਸੰਗਤ ਦਾ ਇਕਠ ਭੂਤ ਹੋ ਗਿਆ  I ਖਾਸ ਕਰਕੇ ਸੇਵਕ ਭਾਈ ਧਰਮ ਸਿੰਘ ਰਾਮਗੜਿਆ ਜਸੋਵਾਲ ਦਾਸ ਦੇ ਨਾਲ ਚਰਨਾ ਵਿਚ ਹੀ ਬੈਠੇ ਰਹੇ I ਬਾਕੀ ਸੰਗਤਾ ਬਿਹਬਲ ਹੋਯੀਆਂ ਆਲੇ ਦੁਆਲੇ ਘੁਮ ਰਹੀਆਂ ਸਨ I ਕੀਰਤਨੀ ਜਥਾ ਆਈਆਂ ਸੰਗਤਾ ਨੂ ਸੰਭਾਲਨ  ਹਿਤ ਸੇਵਾ ਕਰ ਰਿਹਾ ਸੀ  I ਰਾਤ ਦਾ ਇਕ ਵਜ ਗਿਆ I ੯ ਮਈ ੨੭ ਵੈਸਾਖ ਪ੍ਰਾਰਮ੍ਭ ਹੋਇਆ I ਇਕ ਵਜੇ ਹਨੇਰੀ ਆਈ ਬਦਲ ਗਰਜਿਆ ੧੫ ਮਿੰਟਾ ਵਿਚ ਫੁਲ ਵਰ੍ਸਨੇ ਸ਼ੁਰੂ ਹੋ ਗਏ I ਇਕ ਵਜ ਕੇ ੧੭-੨੦ ਮਿੰਟ ਤੇ ਦਾਸ ਨੇ ਕਿਹਾ ਕੀ ਭਾਈ ਧਰਮ ਸਿੰਘ ਨਬ੍ਜ ਦੇਖੋ, ਧੀਮੀ ਚਲ ਰਹੀ ਹੈ I  ਦਾਸ ਅਤੇ ਭਾਈ ਧਰਮ ਸਿੰਘ ਕੋਲ ਹੁੰਦਿਆ ਬਾਬਾ ਜੀਆਂ ਵਲੋ ਆਵਾਜ ਆਈ, "ਰਾਮ-ਰਾਮ" ਇਤਨਾ ਕਿਹ ਕਹਿ ਕੇ ਬਾਬਾ ਜੀ ਮਹਾਰਾਜ ਸਦਾ ਵਾਸਤੇ ਸਮਾਧੀ ਲਗਾ ਗਏ I