ਬਾਬਾ ਰੰਗੀ ਰਾਮ ਜੀ ਦਾ ਜਨਮ ਨਗਰ ਭੁਟਾਲ ਕਲਾਂ ਸੀ I ਬਾਵਾ ਜੀਆਂ ਨੇ ਚੋਟੀ ਬਧੌਛੀ ਡੇਰਾ ਲਾਇਆ I ਬਾਬਾ ਜੀਆਂ ਦਾ ਗੁਰ ਅਸਥਾਨ ਰੁਪਾਲ ਹੇੜੀ ਹੈ ਔਰ ਗੁਰੂਦੇਵ ਮਹਾਰਾਜ ਸਰਬੰਗ ਦਾਸ ਜੀ ਉਦਾਸੀਨ ਥੇ I ਜਿਹਨਾ ਦੀ ਸਮਾਧ ਨਗਰ ਰੁਪਾਲ ਹੇੜੀ ਵਿਖੇ ਬਣੀ ਹੋਈ ਹੈ I ਦੋਹਾਂ ਬਧੌਛੀਆਂ ਦੇ ਸੈਂਟਰ ਵਿਚ ਡੇਰਾ, ਬਾਵਾ ਵੀਰਮ ਦਾਸ ਜੀਆਂ ਦਾ ਸੀ I ਇਸ ਡੇਰੇ ਤੋ ਪਛਮ ਦਿਸ਼ਾ ਵਲ ਦੋ ਫਰਲਾਂਗ ਦੇ ਫਾਸਲੇ ਤੇ ਗੁਰੂਦੁਆਰਾ ਹੈ ਜਿਥੇ ਪਵਿਤਰ ਸ਼ੀਹਦਾ ਦੀ ਯਾਦ, ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾ ਦੇ ਸਾਥਿਆ ਦਾ ਖੂਨ ਡੁਲਿਆ ਹੋਇਆ ਹੈ I


ਸ਼ਹੀਦੀ ਪਹਿਰਾ ਹੋਣ ਕਰਕੇ ਇਕ ਸਿੰਘ ਜੋ ਬਧੌਛੀ ਖੁਰਦ ਦਾ ਸੀ ਉਸ ਵਿਚ ਸ਼ੀਹਦਾ ਦਾ ਪਹਿਰਾ ਹੋਣ ਲਗਾ I ਦਸਵੀ ਵਾਲੇ ਦਿਹਾੜੇ ਉਹਨਾ ਕਿਹਾ " ਕੀ ਇਥੇ ਸ਼ਹੀਦਾ ਦੀ ਯਾਦ ਵਿਚ ਗੁਰੂਦੁਆਰਾ ਬਣਾਇਆ ਜਾਵੇ I ਇਕ ਅਖੰਡ ਪਾਠ ਤੇ ਅਮ੍ਰਿਤ ਸਾਰੇ ਨਗਰ ਨੂ ਛਕਾਓ I "ਅਮ੍ਰਿਤ ਕੋਣ ਛਕਾਏ ਤੇ ਨੀਹ ਕੋਣ ਰਖੇ " ? ਤਾਂ ਸ਼ਹੀਦ ਸਿੰਘਾ ਨੇ ਗਰਜ਼ ਕੇ ਕਿਹਾ, "ਕੀ ਆਪ ਸਾਰੀ ਪੰਚਾਯਤ ਇਕਠੀ ਹੋ ਕੇ, ਰੋੜੇਵਾਲ ਸੰਤ ਬਲਵੰਤ ਸਿੰਘ ਜੀ ਹਨ ਉਹਨਾ ਪਾਸ ਜਾਓ ਬੇਨਤੀ ਕਰਕੇ ਉਹਨਾ ਨੂ ਲਿਆਓ I ਓਹ ਹੀ ਇਸ ਗੁਰੂ ਘਰ ਦੀ ਨੀਹ ਰਖਣਗੇ ਅਖੰਡ ਪਾਠ ਕਰਕੇ ਤੰਬੂ ਲਗਾ ਕੇ ਉਹਨਾ ਤੋ ਹੀ ਸਾਰੇ ਨਗਰ ਨੇ ਅਮ੍ਰਿਤ ਛਕਣਾ ਹੈ I"









ਸਰਦਾਰ ਨਿਰੰਜਨ ਸਿੰਘ ਦਾ ਪੁਤਰ ਸ: ਮਹਿੰਦਰ ਸਿੰਘ ਨਾ ਹੀ ਦਸਵੀ ਤੇ ਗਿਆ ਅਤੇ ਨਾ ਹੀ ਅਮ੍ਰਿਤਪਾਨ ਕਰਨ ਲਈ ਮਨਿਆ I ਸ਼ਹੀਦਾ ਨੇ ਕਿਹਾ, " ਕੀ ਜੇ ਦਸਵੀਂ ਤੇ ਨਹੀ ਆਉਣਾ ਤਾ ਤੇਰਿਆ ਲਤਾ ਤੋੜਾ ਗੇਂ I " ਓਹ ਸਜਣ ਉਸੇ ਦਿਨ ਸਾਈਕਲ ਚੁਕ ਕੇ ਸਰਾਏ ਵਣਜਾਰੇ ਜੀ.ਟੀ. ਰੋਡ ਤੇ ਪਹੁੰਚ ਗਿਆ I ਅਤੇ ਸੜਕ ਤੇ ਪੂਜਾ ਸੀ ਕੀ ਦੋਨਾ ਪਾਸਿਆ ਤੋ ਦੋ ਟਰਕ ਆਏ ਓਹਨਾ ਵਿਚਕਾਰ ਆ ਕੇ ਉਸ ਦੀਆਂ ਦੋਵੇ ਲਤਾ ਟੂਟ ਗਾਈਆਂ I ਫਿਰ ਉਸਨੇ ਕਿਹਾ " ਰਬ ਦੇ ਵਾਸਤੇ ਹੁਣ ਮੈਨੂ ਸ਼ਹੀਦਾ ਦੇ ਅਸਥਾਨ ਤੇ ਲੈ ਚਲੋ ਘਰ ਨਾ ਲੈ ਕੇ ਜਾਇਓ " ਸ਼ਹੀਦਾ ਦੇ ਅਸਥਾਨ ਤੇ ਆ ਕੇ ਮਹਿੰਦਰ ਸਿੰਘ ਨੇ ਮਿਨਤਾ ਤਰਲੇ ਕੀਤੇ ਮੈਨੂ ਬਕਸ਼ ਲੁਓ I ਉਸ ਨੂ ਹੁਕਮ ਹੋਇਆ ਕੀ ਕੋਈ ਦਸਵੀਂ ਨਹੀ ਛਡਨੀ I ਉਸਨੁ ਘਰ ਵੀ ਇਕ ਅਖੰਡ ਪਾਠ ਕਰਵਾਉਣ ਲਈ ਕਿਹਾ I ਇਹ ਅਖੰਡ ਪਾਠ ਵੀ ਸੰਤ ਬਲਵੰਤ ਸਿੰਘ ਜੀਆਂ ਨੇ ਕੀਤਾ I ਇਕ ਅਖੰਡ ਪਾਠ ਘਰ ਹੋਇਆ ਤੇ ਦੂਸਰਾ ਸ਼ਹੀਦਾ ਦੇ ਅਸਥਾਨ ਤੇ ਹੋਇਆ I  ਗੁਰੂਦੁਆਰਾ ਸਾਹਿਬ ਦੀ ਨੀਹ ਪਥਰ ਵੀ ਸੰਤ ਬਲਵੰਤ ਸਿੰਘ ਜੀਆਂ ਨੇ ਰਖੀ I

ਸ਼੍ਰੀਮਾਨ  ਬਾਬਾ ਰੰਗੀ ਰਾਮ ਜੀ, ਪਿੰਡ ਰੁਪਾਲ ਹੇੜੀ