ਡੇਰਾ ਉਚ ਦਾ ਪੀਰ, ਪਾਲ੍ਮਾਜਰਾ ਨੇੜੇ ਸਮਰਾਲਾ ਇਸ ਸਥਾਨ ਨੂ ਸੰਤ ਮਹਾਰਾਜ ਜੀਆ ਨੇ ਪ੍ਰਗਟ ਕੀਤਾ ਸੀ I ਇਸੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਪੀਰ ਦੇ ਵੇਸ਼ ਵਿਚ ਜਾ ਰਹੇ ਸੀ, ਨਾਲ ਗਨੀ ਖਾਂ, ਨਬੀ ਖਾਂ ਤੇ ਹੋਰ 2 ਸਿੰਘ ਸਨ ਆਪ ਜੀ ਪਾਲਕੀ ਤੇ ਸਵਾਰ ਸਨ I ਇਸ ਸਥਾਨ ਤੇ ਜਿਹਨਾ ਨੇ ਖਬੇ ਪੱਸੇ ਤੋ ਪਾਲਕੀ ਨੂ ਚੁਕਿਆ ਸੀ ਓਹ ਸੱਜੇ ਹੋ ਗਏ ਤੇ ਸੱਜੇ ਵਾਲੇ ਖਬੇ ਪਾਸੇ ਹੋ ਗਏ I ਜਦੋ ਮੁਗਲਾ ਨੇ ਪੁਛਿਆ "ਯੇ ਕੋਣ ਜਾ ਰਹਾ ਹੈ ਤਾ ਸੇਵਕਾ ਨੇ ਕਿਹਾ ਯੇ ਹਮਾਰਾ "ਉਚ ਦਾ ਪੀਰ" ਹੈ  I "


ਬੀਬੀ ਪਰਮਜੀਤ ਕੋਰ ਪਿੰਡ ਭੋਗੀਵਾਲ ਜੋ ਕੀ ਬਹੁਤ ਗਰੀਬ ਪਰਿਵਾਰ ਤੋ ਹਨ I ਓਹਨਾ ਦੇ ਤਿਨ ਕੁੜਿਆ ਸਨ ਅਤੇ ਅੰਦਰ ਇਛਾ ਸੀ ਕੀ ਇਕ ਬੇਟਾ ਵੀ ਹੋ ਜਾਂਦਾ ਪਰ ਕਦੇ ਬੇਨਤੀ ਕਰਨ ਦੀ ਹਿਮਤ ਨਹੀ ਹੋਈ ਸੀ I ਸੰਤ ਮਹਾਰਾਜ ਜੀ ਹਰ ਮਸਿਆ ਤੇ ਦੀਵਾਨ ਲਾਉਂਦੇ ਸੀ I ਬੀਬੀ ਜੀ ਨੇ ਅੰਦਰ ਹੀ ਅੰਦਰ ਮਨ ਵਿਚ ਬੇਨਤੀ ਕੀਤੀ ਕੇ ਇਸੇ ਸਥਾਨ ਤੇ ਮੈਂ ੪੦ ਦਿਨ ਸੇਵਾ ਕਰਾਂ ਗੀ ਬਸ ਮੇਰੀ ਇਛਾ ਪੂਰੀ ਹੋ ਜਾਵੇ, ਅੱਜ ਬੀਬੀ ਜੀ ਕੋਲੇ ਦੋ ਬੇਟੇ ਹਨ I ਤੀਨਾ ਬੇਟਿਆ ਦੀ ਸ਼ਾਦੀ ਹੋ ਗਈ ਤੇ ਓਹ ਆਪਨੇ ਘਰੇ ਖੁਸ਼ ਹਨ I  ਇਹ ਸਾਖੀ ਖੁਦ ਬੀਬੀ ਜੀ ਨੇ ਆਪਨੇ ਮੁਖ ਤੋ ਦਸੀ ਜਦੋ ਦਾਸ ਡੇਰਾ ਉਚ ਦਾ ਪੀਰ ਗਿਆ ਸੀ I

ਇਸ ਸਥਾਨ ਨੂ ਪ੍ਰਗਟ ਹੋਏ 35 ਸਾਲ ਤੋ ਜਿਆਦਾ ਹੋ ਗਏ ਹਨ I ਸੰਤ ਬਾਬਾ ਬਲਵੰਤ ਸਿੰਘ ਸਿਧ੍ਸਰ ਸਿਹੋੜਾ ਸਾਹਿਬ ਜੀ ਨੇ ਇਸੇ ਸਥਾਨ ਤੇ 3 ਚਲੀਸੇ ਲਾਏ I ਇਸ ਸਥਾਨ ਤੇ ਹਰ ਮਸਿਆ ਨੂ ਸੰਗਤ ਦੇ ਮੇਲੇ ਲਗਦੇ ਹਨ I ਸੰਤ ਮਹਾਰਾਜ ਜੀ ਇਸੇ ਸਥਾਨ ਤੇ ਹਰ ਮਸਿਆ ਤੇ ਦੀਵਾਨ ਸਜਾਂਦੇ ਸੀ ਤੇ ਸੰਗਤਾ ਨੂ ਗੁਰਬਾਣੀ ਨਾਲ ਜੋੜਦੇ ਸਨ I ਇਸ ਸਥਾਨ ਤੇ ਆਪ ਜੀ ਦਾ ਬਚਨ ਹੈ "ਜੇਹੜਾ ਸਚੇ ਮਨ ਨਾਲ ਇਸ ਸਥਾਨ ਤੇ ਜਪਜੀ ਸਾਹਿਬ ਦਾ ਪਾਠ ਕਰੇ ਗਾ ਉਸਦੇ ਸਾਰੇ ਕਾਰਜ ਰਾਸ ਆ ਜਾਣ ਗੇ ਤੇ ਬਾਹਰ ਜਾਣ ਦੇ ਕਮ ਵੀ ਸਿਰੇ ਲਗ ਜਾਣ ਗੇ I ਬਾਬਾ ਅਜੀਤ ਸਿੰਘ, ਪਿੰਡ ਮਲ੍ਕੋਮਾਜਰਾ ਨੂ ਸੰਤ ਮਹਾਰਾਜ ਜੀਆ ਨੇ ਇਸ ਸਥਾਨ ਦੀ ਡੀਓਟੀ ਤੇ ਸੇਵਾ ਸਮ੍ਭਾਲ ਦਾ ਜਿਮਾ ਬਕਸ਼ਿਆ ਹੈ I  ਜੋ ਕੇ ਬਾਬਾ ਜੀ ੩੫ ਸਾਲ ਤੋ ਨਿਭਾ ਰਹੇ ਹਨ Iਬਾਬਾ ਅਜੀਤ ਸਿੰਘ ਜੀ ਇਕ ਵਾਰ ਸਬ ਕੁਛ ਛਡ ਕੇ ਚਲੇ ਗਏ ਸੀ ਪਰ ਸੰਤ ਮਹਾਰਾਜ ਜੀ ਫੇਰ ਇਹਨਾ ਨੂ ਇਸੇ ਸਥਾਨ ਤੇ ਵਾਪਿਸ ਲੈ ਆਏ I ਇਸੇ ਸਥਾਨ ਤੇ ਮੋਟਰ ਕੋਲ ਬਾਬਾ ਜੀ ਦੀ ਬਹੁਤ ਪੁਰਾਨੀ ਕੁਟਿਆ ਹੈ ਜਿਥੇ ਬਾਬਾ ਜੀ ਆਰਾਮ ਕਰਿਆ ਕਰਦੇ ਸਨ I

ਡੇਰਾ ਉਚ ਦਾ ਪੀਰ ,  ਪਾਲ੍ਮਾਜਰਾ

 ਮੁਖ ਸੇਵਾਦਾਰ  ਬਾਬਾ ਅਜੀਤ ਸਿੰਘ, ਪਿੰਡ ਮਲ੍ਕੋਮਾਜਰਾ

ਗੁਰੂ ਗੋਬਿੰਦ ਸਿੰਘ ਜੀ ਉਚ ਦੇ ਪੀਰ ਦੇ ਵੇਸ਼ ਵਿਚ

ਡੇਰਾ ਉਚ ਦਾ ਪੀਰ , ਪਾਲ੍ਮਾਜਰਾ