ੴ ਸਤਿਗੁਰ ਪ੍ਰਸਾਦਿ ।
ਰਚਨਾ ਰਾਮ ਬਣਾਈ ਸਾਧੋ ,
ਸਤਿਗੁਰੁ ਹੈ ਫੁਰਮਾਂਦੇ ।
ਸੰਤ ਸੂਰਮੇ ਦਾਨੀ ਦਾ ਜਸ,
ਸੁਘੜ ਸਿਆਣੇ ਗਾਂਦੇ ।
ਜਬ ਤੂ ਆਇਆ ਜਗਤ ਮੇਂ,
ਬਚਪਨ ਭਰੀ ਜੁਆਨੀ ਦੇਖੇ ।
ਸਾਥੀ ਸੰਗੀ ਦੇਖੇ ਆਉਂਦੇ,
ਜਾਂਦੇ ਲੰਘ ਬੁਧਾਪਨ ਦੇਖੇ ।
ਪੂਰਬ ਜਨਮ ਜਗਾਵੇ ਭਗਤੀ,
ਵਰਤਮਾਨ ਵਿਚ ਜੋਗੀ ਦੇਖੇ ।
ਗਿਆਨੀ ਪ੍ਰਰਾਲ੍ਭਦ ਸਮਭਾਲਣ,
ਸਗਲੋ ਬ੍ਰਹਮ ਪਛਾਨਤ ਦੇਖੇ ।
ਰਾਮ ਸੰਤ ਵਿਚ ਭੇਦ ਨ ਰਾਈ,
ਗੁਰਬਾਣੀ ਵਿਚ ਪ੍ਰਮਾਣ ਮੇਂ ਦੇਖੇ ।
ਰੇ ਮਨ ਲਿਖ ਅਬ ਸੰਤਾ ਦਾ ਜਸ,
ਕੋਟਕ ਜਿਹਨਾ ਦੇ ਅਖੀ ਦੇਖੇ ॥
ਸੰਤ ਖਾਲਸਾ ਕਰੇ ਬੇਨਤੀ,
ਹੀਰੇ ਜਨਮ ਨੂ ਲਾਵੋ ਲੇਖੇ ॥
(ਮੇਰੀ ਅਖਰ ਦੀ ਗਲਤੀ ਮਾਫ਼ ਕਰਨੀ ਲਿਖਾਰੀ ਸੰਤ ਮਹਾਰਾਜ ਜੀ ਹਨ )
ਦਸਾਂ ਗੁਰੂ ਸਾਹਿਬਾਨਾ ਵਿਚੋ ਅਠ ਗੁਰੂ ਸਾਹਿਬਾ ਨੇ ਚਰਨ ਪਾ ਕੇ ਮਾਲਵੇ ਨੂ ਤਾਰਿਆ ਆਤੇ ਅਪਾਰ ਬਖਸ਼ਸ਼ਾ
ਕੀਤੀਆਂ I ਮਾਲਵੇ ਵਿਚ ਇਹ ਵੀ ਬਖਸ਼ਿਸ਼ ਹੈ ਕੀ ਇਥੇ ਕੋਈ ਨਾ ਕੋਈ ਰਬ ਦਾ ਪਿਆਰਾ ਮਹਾਪੁਰਸ਼ ਪਰਗਟ
ਹੁੰਦਾ ਹੀ ਰਹਿੰਦਾ ਹੈ I ਜੋ ਮਹਾਪੁਰਸ਼ ਮਾਲਵੇ ਵਿਚ ਪ੍ਰਗਟ ਹੋਏ ਉਨ੍ਹਾ ਦੇ ਜੀਵਨ ਇਸ ਸੈਂਚੀ ਵਿਚ ਪੜੋ ਜੀ I
ਦਾਸ :- ਲਿਖਾਰੀ 'ਸੰਤ ਖਾਲਸਾ'
(ਮੇਰੀ ਅਖਰ ਦੀ ਗਲਤੀ ਮਾਫ਼ ਕਰਨੀ ਲਿਖਾਰੀ ਸੰਤ ਮਹਾਰਾਜ ਜੀ ਹਨ )