DHAN BABA BEERAM DASS JI MAHARAJ 

ਬਾਬਾ ਬੀਰਮ ਦਾਸ ਜੀ ਜਿਨਾ ਦਾ ਅਸਲੀ ਨਾਮ ਰਤਨ ਦਾਸ ਜੀ ਸੀ, ਦਾ ਜਨਮ ਪਿੰਡ ਲਖਨੌਰ ( ਲਖਨੌਰ ਸਾਹਿਬ) ਜਿਲਾ ਅੰਬਾਲਾ ਵਿਚ ਹੋਇਆ. ਬਾਬਾ ਬੀਰਮ ਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਮਾ ਜੀ ਸੀ ਤੇ ਮਾਤਾ ਗੁਜਰੀ ਜੀ ਦੇ ਚਾਚਾ ਜੀ ਦਾ ਲੜਕੇ ਸੀ. ਪਹਿਲੇ ਸਮੇਂ ਵਿਚ ਪਿੰਡਾਂ ਦੇ ਵਿਚ ਤਾਏ-ਚਾਚੇ ਦੇ ਪਰਿਵਾਰ ਕਠੇ ਰਿਹੰਦੇ ਸੀ. ਬਾਬਾ ਬੀਰਮ ਦਾਸ ਜੀ ਦਾ ਬਚਪਨ ਤੋਂ ਹੀ ਮਾਤਾ ਜੀ (ਮਾਤਾ ਗੁਜਰੀ ਜੀ) ਨਾਲ ਬੜਾ ਪ੍ਰੇਮ ਸੀ. ਭਜਨ ਬੰਦਗੀ ਕਰਕੇ ਬਾਬਾ ਬੀਰਮ ਦਾਸ ਜੀ ਦੀ ਅਵਸਥਾ ਬਹੁਤ ਉਚ੍ਹੀ ਸੀ. ਇਕ ਦਫ਼ਾ ਬਾਬਾ ਬੀਰਮ ਦਾਸ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਮਿਲਣ ਲਈ ਆਨੰਦਪੁਰ ਸਾਹਿਬ ਗਏ ਤਾਂ ਦਸ਼ਮੇਸ਼ ਜੀ ਨੇ ਦਰਬਾਰ ਲਾਇਆ ਹੋਇਆ ਸੀ ਤੇ ਸੰਗਤਾਂ ਦੇ ਵਿਚ ਬੈਠੇ ਸੀ. ਬਾਬਾ ਬੀਰਮ ਦਾਸ ਜੀ ਨੇ ਸਿਰਫ ਲੰਗੋਟ ਪਹਿਨਆ ਹੋਇਆ ਸੀ. (ਬਾਬਾ ਜੀ ਪਹਿਲਾਂ ਸਿਰਫ ਲੰਗੋਟ ਪਹਿਨਦੇ ਸੀ ਤੇ ਬਾਅਦ ਚ ਅਲਫ ਨਗਨ ਅਵਸਥਾ ਚ ਬਿਚਰਦੇ ਰਹੇ). ਜਦੋਂ ਬਾਬਾ ਜੀ ਦਸ਼ਮੇਸ਼ ਜੀ ਦੇ ਦਰਬਾਰ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਜੀ ਵੱਲ ਬੜੇ ਧਿਆਨ ਨਾਲ ਦੇਖਿਆ ਤੇ ਪੁਛਿਆ ਕੇ ਤੁਸੀਂ ਕੋਣ ਹੋ ਤੇ ਕਿਥੋਂ ਆਏ ਹੋ? ਤਾਂ ਬਾਬਾ ਜੀ ਨੇ ਜਵਾਬ ਦਿਤਾ " ਦਸ਼ਮੇਸ਼ ਜੀ ਅਸੀਂ ਤੁਹਾਡੇ ਮਾਮਾ ਜੀ ਹਾਂ ਤੇ ਲਖਨੌਰ ਸਾਹਿਬ ਤੋਂ ਆਏ ਹਾਂ ". ਐਂਨਾ ਸੁਣਨ ਦੀ ਦੇਰ ਸੀ ਦਸ਼ਮੇਸ਼ ਜੀ ਉਠ ਕੇ ਆ ਗਏ ਤੇ ਆਪਣੇ ਮਾਮਾ ਜੀ (ਬਾਬਾ ਜੀ) ਦੇ ਚਰਨਾ ਚ ਮਥਾ ਟੇਕ ਦਿੱਤਾ ਤੇ ਓਹਨਾ ਨੂੰ ਅੰਦਰ ਮਹਿਲ ਚ ਲੈਯ ਗਏ ਜਿਥੇ ਮਾਤਾ ਜੀ ਸੀ, ਮਾਤਾ ਜੀ ਨਾਲ ਤਾਂ ਬਾਬਾ ਜੀ ਦਾ ਪਹਿਲਾਂ ਹੀ ਬੜਾ ਪ੍ਰੇਮ ਸੀ. ਮਾਤਾ ਜੀ ਨੇ ਵੀ ਬਾਬਾ ਜੀ ਦਾ ਬੜਾ ਸਤਿਕਾਰ ਕੀਤਾ. ਬਾਬਾ ਜੀ ਓਥੇ ਗੁਰੂ ਸਾਹਿਬ ਜੀ ਕੋਲ ਕੁਛ ਦਿਨ ਰੁਕੇ ਤੇ ਫੇਰ ਵਾਪਿਸ ਲਖਨੌਰ ਚਲੇ ਗਏ. ਜਦੋਂ ਬਾਬਾ ਬੀਰਮ ਦਾਸ ਜੀ ਚਲੇ ਗਏ ਤਾਂ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁਛਿਆ " ਲਾਲ ਜੀ ਤੁਹਾਡੇ ਮਾਮਾ ਜੀ ਦੀ ਹੁਣ ਦੀ ਤੇ ਪਿਛਲੇ ਜਨਮਾਂ ਦੀ ਕਮਾਈ ( ਭਜਨ ਬੰਦਗੀ) ਬਹੁਤ ਹੈ, ਤੇ ਓਹ ਇਸ ਆਸ ਤੇ ਆਏ ਸੀ ਕਿ ਤੁਸੀਂ ਓਹਨਾ ਤੇ ਕਿਰਪਾ ਕਰੋਂਗੇ, ਤੁਸੀਂ ਓਹਨਾ ਦੇ ਚਰਨਾ ਚ ਸੀਸ ਰਖ ਕੇ ਮਥਾ ਵੀ ਟੇਕ ਦਿਤਾ ਪਰ ਕਿਰਪਾ ਦ੍ਰਿਸ਼ਟੀ ਫੇਰ ਵੀ ਨਹੀ ਕੀਤੀ, ਇਹ ਕਿਓ ". ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਸਕਰਾ ਪਏ ਤੇ ਕਹਿਣ ਲੱਗੇ " ਮਾਤਾ ਜੀ ਮਥਾ ਅਸੀਂ ਆਪਣੇ ਮਾਮਾ ਜੀ ਨੂੰ ਟੇਕਿਆ ਸੀ ਤੇ ਭਾਵੇਂ ਓਹਨਾ ਦੀ ਭਜਨ ਬੰਦਗੀ ਬਹੁਤ ਹੈ ਪਰ ਕਿਰਪਾ ਲੈਣ ਵਾਸਤੇ ਮਾਮਾ ਬਣ ਕੇ ਨਹੀ ਦਾਸ ਬਣ ਕੇ ਆਉਂਦੇ ਹੁੰਦੇ ਹੈ ". ਜਦੋਂ ਇਸ ਗੱਲ ਦਾ ਬਾਬਾ ਬੀਰਮ ਦਾਸ ਜੀ ਨੂੰ ਪਤਾ ਲਗਾ ਤਾਂ ਓਹ ਭਜਨ ਬੰਦਗੀ ਕਰਨ ਨਿਕਲ ਗਏ ਤੇ ਇਕ ਜਗਾਹ ਤੇ ਜਾ ਕੇ ਸਮਾਧੀ ਲਾ ਲਈ. ਜਦੋਂ ਸਮਾਧੀ ਲੱਗ ਗਈ ਫੇਰ ਸਰੀਰ ਦਾ ਵੀ ਪਤਾ ਨਾ ਰਿਹਾ. ਐਥੋਂ ਤੱਕ ਕਿ ਸੱਪਾਂ ਨੇ ਵੀ ਸਰੀਰ ਦੇ ਆਲੇ ਦੁਆਲੇ ਬੀਰਮੀ (ਘਰ) ਬਣਾ ਲਈ. ਤੇ ਇਲਾਕੇ ਚ ਬੀਰਮੀ ਵਾਲੇ ਸਾਧੂ ਦੇ ਨਾਮ ਨਾਲ ਮਸ਼ਹੂਰ ਹੋ ਗਏ, ਤੇ ਇਸੇ ਕਰਕੇ ਇਹਨਾ ਦਾ ਨਾਮ ਰਤਨ ਦਾਸ ਤੋਂ ਬੀਰਮ ਦਾਸ ਹੋ ਗਿਆ. ਕਈ ਸਾਲ ਆਪ ਸਮਾਧੀ ਚ ਰਹੇ, ਐਧਰ ਦਸ਼ਮੇਸ਼ ਜੀ ਵੀ ਹਜ਼ੂਰ ਸਾਹਿਬ ਪਹੁੰਚ ਗਏ. ਇਕ ਦਿਨ ਦਸ਼ਮੇਸ਼ ਜੀ ਨੇ ਸੁਰਤੀ ਨਾਲ ( ਅੰਤਰ-ਜਾਮਤਾ ਨਾਲ ) ਬਾਬਾ ਜੀ ਨੂੰ ਹਜ਼ੂਰ ਸਾਹਿਬ ਬੁਲਾ ਲਿਆ ਤੇ ਕਿਹਾ ਬਾਬਾ ਜੀ ਅੱਜ ਤੁਹਾਡੀ ਕਮਾਈ ਸਫਲ ਹੋ ਗਈ ਹੈ. ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਸਮੇ ਗੋਦਾਵਰੀ ਨਦੀ ਤੇ ਕਿਨਾਰੇ ਤੇ ਬਾਬਾ ਜੀ ਤੇ ਕਿਰਪਾ ਦ੍ਰਿਸ਼ਟੀ ਕਰ ਦਿਤੀ ਤੇ ਹੁਕਮ ਕੀਤਾ ਕਿ ਪੰਜਾਬ ਦੀ ਧਰਤੀ ਤੇ ਜਾਓ, ਸੰਪਰਦਾਵਾਂ ਤੇ ਟਕਸਾਲਾਂ ਚਲਾਓ, ਸਾਧੂ, ਸੰਤ, ਮਹਾਤਮਾ ਤੇ ਕਿਰਪਾ ਦ੍ਰਿਸ਼ਟੀ ਕਰਕੇ ਓਹਨਾ ਨੂੰ ਬ੍ਰਹਮ ਗਿਆਨਤਾ ਬਖਸ਼ੋ. ਇਸ ਵਕ਼ਤ ਬਾਬਾ ਜੀ ਦੀ ਸਰੀਰਕ ਤੌਰ ਤੇ 89 ਸਾਲ ਦੀ ਉਮਰ ਸੀ. ਸੱਤ-ਵਚਨ ਮੰਨ ਕੇ ਬਾਬਾ ਜੀ ਪੰਜਾਬ ਦੀ ਧਰਤੀ ਤੇ ਵਾਪਿਸ ਆ ਗਏ ਤੇ ਪਟਿਆਲੇ ਦੇ ਨਾਲ ਉਜਾੜ ਝਿੜੀ (ਜੰਗਲ) ਸੀ, ਓਥੇ ਰਹਿ ਕੇ ਨਾਲੇ ਤਪ ਕੀਤਾ ਨਾਲੇ ਸਮੇ ਸਮੇ ਸਿਰ ਸਾਧੂ ਸੰਤ ਬਣਾਏ. ਅੱਜ ਪੰਜਾਬ ਚ ਕੋਈ ਐਸੀ ਸੰਪਰਦਾ ਯਾ ਟਕਸਾਲ ਨਹੀ ਹੈ ਜੋ ਬਾਬਾ ਬੀਰਮ ਦਾਸ ਜੀ ਨੇ ਨਾ ਚਲਾਈ ਹੋਵੇ. ਚਾਹੇ ਓਹ ਨਾਨਕਸਰ ਸੰਪਰਦਾ ਹੋਵੇ, ਚਾਹੇ ਸੰਤ ਹਰਨਾਮ ਸਿੰਘ ਜੀ ਭੁਚੋ ਵਾਲੇ ਹੋਣ, ਚਾਹੇ ਕਾਰ ਸੇਵਾ ਵਾਲੇ ਸੰਤ ਗੁਰਮੁਖ ਸਿੰਘ ਜੀ ਹੋਣ, ਚਾਹੇ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਹੋਣ, ਚਾਹੇ ਓਹ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਹੋਣ, ਯਾ ਚਾਹੇ ਓਹ ਉਦਾਸੀਨ ਸੰਪਰਦਾ ਦੀ ਗੱਦੀ ਹੋਵੇ, ਸਬ ਨੂੰ ਬਖਸ਼ਿਸ਼ਾਂ ਬਾਬਾ ਬੀਰਮ ਦਾਸ ਜੀ ਕੋਲੋ ਹੀ ਮਿਲੀਆਂ ਹੈ. ਬਾਬਾ ਬੀਰਮ ਦਾਸ ਜੀ ਦੀ ਉਮਰ 321 ਸਾਲ ਦੀ ਸੀ ਤੇ ਆਪ ਜੀ ਵਿਸਾਖੀ ਵਾਲੇ ਦਿਨ 13 ਅਪ੍ਰੈਲ 1938 ਨੂੰ ਸਵੇਰੇ 4 ਵਜੇ ਸਰੀਰਕ ਤੌਰ ਤੇ ਸਾਡੇ ਕੋਲੋ ਚਲੇ ਗਏ. ( ਇਹ ਸਾਖੀ ਮੇਰੇ ਮਿਤਰ ਦੇ ਪਿਤਾ ਜੀ ਨੇ ਬ੍ਰਹਮਗਿਆਨੀ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਕੋਲੋ, ਬ੍ਰਹਮਗਿਆਨੀ ਸੰਤ ਸ਼ਾਦੀ ਸਿੰਘ ਜੀ ਕੋਲੋ, ਬ੍ਰਹਮਗਿਆਨੀ ਸੰਤ ਮੋਹਿੰਦਰ ਸਿੰਘ ਜੀ ਹਰਖੋਵਾਲ ਵਾਲਿਆਂ ਕੋਲੋ ਤੇ ਹੋਰ ਸਾਧੂ ਸੰਤ ਮਹਾਤਮਾ ਦੀ ਸੰਗਤ ਕਰਦੇ ਹੋਏ ਸੁਣੀ ਹੈ ਤੇ  ਇਹ ਸਾਖੀ ਬ੍ਰਹਮਗਿਆਨੀ ਸੰਤ ਬਲਵੰਤ ਸਿੰਘ ਜੀ ਸਿਹੋੜੇ ਵਾਲਿਆਂ ਕੋਲੋ ਸੁਣੀ ਹੈ)

Sant Baba Beeram Dass Ji, Faqeero Kay MaseehaSANT BABA POORAN DASS JI MAHARAJ

1963-1964
ਦੀ ਗੱਲ ਹੈ ਇਕ ਮਾਈ (lady) ਹਰ ਰੋਜ਼ ਬਾਬਾ ਪੂਰਨ ਦਾਸ ਜੀ ਮਹਾਰਾਜ ਲਈ ਸ਼ਾਮ ਦਾ ਪਰਸ਼ਾਦਾ ਲੈ ਕੇ ਆਉਂਦੀ ਹੁੰਦੀ ਸੀ, ਸ਼ਾਇਦ ਓਹ ਮਾਤਾ ਜੀ ਦਾ ਨਾਮ ਸਵਰਨ ਕੌਰ ਹੈ. ਜਦੋਂ ਓਹ ਮਾਈ ਬਾਬਾ ਜੀ ਲਈ ਪਰਸ਼ਾਦਾ ਲੈ ਕੇ ਆਉਂਦੀ ਹੁੰਦੀ ਸੀ ਤਾਂ ਓਹ ਆਪਣੇ ਨਾਲ ਆਪਣਾ 6-7 ਸਾਲ ਦਾ ਲੜਕਾ ਲੈ ਕੇ ਆਉਂਦੀ ਹੁੰਦੀ ਸੀ. ਮੀਂਹ, ਹਨੇਰੀ, ਤੂਫਾਨ, ਗਰਮੀ, ਸਰਦੀ ਜੋ ਮਰਜ਼ੀ ਹੋ ਜਾਏ ਓਹ ਮਾਈ ਬਾਬਾ ਜੀ ਲਈ ਪਰਸ਼ਾਦਾ ਜਰੂਰ ਲੈ ਕੇ ਆਉਂਦੀ ਹੁੰਦੀ ਸੀ, ਕਦੇ ਨਾਗਾ ਨਹੀਂ ਸੀ ਪਾਉਂਦੀ. ਇਕ ਦਿਨ ਐਸਾ ਹੋਇਆ ਕੀ ਮਾਈ ਦਾ ਬੱਚਾ ਆਪਣੇ ਘਰ ਚ ਬੈਠਾ ਸੀ ਤਾਂ ਅਚਾਨਕ ਇਕ ਜ਼ਹਰੀਲੇ ਸੱਪ ਨੇ ਉਸਨੂੰ ਡੰਗ ਲਿਆ ਤੇ ਉਸਦੀ ਮੌਤ ਹੋ ਗਈ. ਰੋ ਰੋ ਕੇ ਮਾਈ ਦਾ ਬੁਰਾ ਹਾਲ ਹੋ ਗਿਆ.  ਉਸਦਾ  ਇਕਲੌਤਾ ਪੁੱਤ   ਜੋ ਮਰ ਗਿਆ ਸੀ. ਸ਼ਾਮ ਨੂੰ ਸੰਸਕਾਰ ਕਰਨਾ ਸੀ. ਮਾਈ ਦੇ ਮੰਨ ਚ ਖਿਆਲ ਆਇਆ ਕਿ "ਪੁੱਤ ਤਾਂ ਮੇਰਾ ਮਰਿਆ ਹੈ, ਉਸ ਸਾਧ ਦਾ ਕਿ ਕਸੂਰ ਹੈ ਜੋ ਓਹਨੂੰ ਅੱਜ ਭੁਖਾ ਰਹਿਣਾ ਪੈਣਾ". ਮਾਈ ਨੇ ਸੋਚਿਆ ਕਿ ਜੇ ਸੰਸਕਾਰ ਤੋਂ ਬਾਅਦ ਪਰਸ਼ਾਦਾ ਬਣਾਇਆ ਤਾਂ ਬਾਬਾ ਜੀ ਕਿਤੇ ਬਿਨਾ ਪਰਸ਼ਾਦਾ ਸ਼ਕੇ ਨਾ ਸੌਂ ਜਾਣ ਤਾਂ ਮਾਈ ਨੇ ਆਪਣੇ ਪਤੀ ਤੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਸੰਸਕਾਰ ਥੋੜੀ ਦੇਰ ਬਾਅਦ ਕਰਨਾ ਹੈ ਕਿਉਂਕਿ  ਉਸਨੇ ਪਹਿਲਾਂ   ਬਾਬਾ ਜੀ ਲਈ  ਪਰਸ਼ਾਦਾ ਲੈ ਕੇ ਜਾਣਾ,  ਸਾਰੇ ਕਹਿਣ ਲੱਗੇ ਮਾਈ ਪੁੱਤਰ ਦੇ ਗੰਮ ਚ ਕਮਲੀ ਹੋ ਗਈ. ਪਰ ਮਾਤਾ ਦੇ ਮੰਨ ਦੀ ਸ਼ਰਧਾ ਨੂੰ ਕੋਣ ਸਮਝੇ. ਆਮ ਪਿੰਡਾਂ ਦੇ ਵਿਚ ਰਿਵਾਜ਼ ਸੀ ਕਿ ਜੇ ਕਿਸੇ ਘਰ ਚ ਕੋਈ ਮਰ ਜਾਵੇ ਤਾਂ  ਉਸ ਦਿਨ ਓਹ ਘਰ ਵਾਲੇ ਘਰ ਦਾ ਚੁਲ੍ਹਾ ਨਹੀਂ ਬਾਲਦੇ,  ਤੇ ਮਾਈ ਨੂੰ ਲੋਕਾਂ ਤੇ ਰਿਸ਼ਤੇਦਾਰਾਂ ਨੇ    ਬਹੁਤ ਸੰਮਝਾਇਆ ਕਿ ਓਹ ਸੰਸਕਾਰ ਤੋਂ ਪਹਿਲਾਂ ਚੁਲ੍ਹਾ ਨਾ ਬਾਲ੍ਹੇ. ਪਰ ਮਾਈ ਨੇ ਕਿਸੇ ਦੀ ਨਾ ਮੰਨੀ ਤੇ ਬਾਬਾ ਜੀ ਲਈ ਪਰਸ਼ਾਦਾ ਤਿਆਰ  ਕਰਕੇ ਲੈ ਗਈ. ਰਸਤੇ ਚ ਮਾਈ ਨੇ ਸੋਚਿਆ ਕਿ ਜੇ ਬਾਬਾ ਜੀ ਨੂੰ ਪਹਿਲਾਂ ਦੱਸ ਦਿਤਾ ਆਪਣੇ ਪੁੱਤ ਬਾਰੇ ਤਾਂ ਸ਼ਾਇਦ ਓਹ ਪਰਸ਼ਾਦਾ ਨਾ ਸ਼ੱਕਣ. ਇਸ ਕਰਕੇ ਮਾਈ ਨੇ ਸੋਚਿਆ ਕਿ ਮੈਂ ਬਾਬਾ ਜੀ ਦੇ ਸਾਹਮਣੇ ਰੋਣਾ ਨਹੀਂ ਤੇ ਜਦੋਂ ਓਹ ਪਰਸ਼ਾਦਾ ਸ਼ਕ ਲੈਣਗੇ ਫੇਰ ਬਾਅਦ ਵਿਚ ਓਹਨਾ ਨੂੰ ਦੱਸੁੰਗੀ. ਜਦੋਂ ਓਹ ਮਾਈ ਬਾਬਾ ਜੀ ਕੋਲ ਪਹੁੰਚੀ ਤਾਂ ਬਾਬਾ ਜੀ ਕਹਿਣ ਲੱਗੇ "ਕੁੜੀਏ ਅੱਜ ਤੇਰਾ ਗੁੱਡੂ ਨਹੀਂ ਨਾਲ ਆਇਆ" ਬੱਸ ਐਨਾ ਸੁਨਣ ਦੀ ਦੇਰ ਸੀ ਮਾਈ ਦਾ ਰੋਣਾ ਨਿਕਲ ਗਿਆ ਤੇ ਮਾਈ ਨੇ ਬਾਬਾ ਜੀ ਨੂੰ ਦੱਸ ਦਿਤਾ ਕਿ ਸਵੇਰੇ ਸੱਪ ਲੜ ਕੇ   ਓਹਦੀ ਮੌਤ ਹੋ ਗਈ. ਇਹ ਸੁਣ ਕੇ ਬਾਬਾ ਜੀ ਹੱਸਣ ਲੱਗ ਪਏ ਤੇ ਕਹਿਣ ਲੱਗੇ "ਓਹ ਤਾਂ ਪਾਖੰਡ ਕਰਦਾ ਹੈ, ਕਿਤੇ ਨਹੀਂ ਮਰਿਆ.. ਘਰ ਜਾ ਕੇ ਦੇਖ  ਓਹ ਪਤਾਸੇ ਖਾਂਦਾ ਹੈ". ਜਦੋਂ ਮਾਈ ਨੇ ਐਨੇ ਬਚਨ ਸੁਣੇ ਤਾਂ ਓਹ ਘਰ ਨੂੰ ਭੱਜ ਗਈ.  ਜਦੋਂ ਮਾਈ ਘਰ ਪਹੁੰਚੀ ਤਾਂ ਉਸਦਾ ਲੜਕਾ ਸਚ-ਮੁਚ ਹੀ ਪਤਾਸੇ ਖਾ ਰਿਹਾ ਸੀ. ਉਸਦੇ ਪਤੀ ਨੇ ਦਸਿਆ ਕਿ ਓਹਨਾਂ ਦਾ ਮਰਿਆ ਹੋਇਆ ਮੁੰਡਾ ਅਚਾਨਕ ਹੀ ਉਠ ਗਿਆ ਤੇ ਰੋਣ ਲੱਗ ਪਿਆ ਤੇ ਅਸੀਂ ਚੁਪ ਕਰਾਣ ਲਈ ਪਤਾਸੇ ਦਿਤੇ ਹੈ ਤਾਂ ਕਿਤੇ ਜਾ ਕੇ ਇਹ ਚੁੱਪ ਕੀਤਾ ਹੈ.  " ਇਕ ਸਾਧ ਬਚਨ ਅਟਲਾਧਾ"  ਓਹ ਮਾਤਾ ਜੀ ਤੇ ਓਹਨਾ ਦਾ ਮੁੰਡਾ ਜੇਹਿੜਾ ਬਾਬਾ ਪੂਰਨ ਦਾਸ ਜੀ ਮਹਾਰਾਜ ਜੀ ਨੇ ਜਿਓੰਦਾ ਕੀਤਾ ਸੀ ਓਹ ਅੱਜ italy ਦੇ ਵਿਚ ਰਹਿੰਦੇ ਹੈ ਤੇ ਹਰ ਸਾਲ 7-8-9 ਮਈ ਨੂੰ ਬਾਬਾ ਪੂਰਨ ਦਾਸ ਜੀ ਮਹਾਰਾਜ ਜੀ ਦੀ ਬਰਸੀ ਤੇ ਪਰਿਵਾਰ ਸਮੇਤ ਆਉਂਦੇ ਹਨ. .

FAQEERO KA BAKSHISHE TAKHT

Rodewal (Roorgarh) is also known as Prachin Udaasin Dera which is situated in Patiala in which so many faqeer spend their lives in the memory of their beloved one.