ਸੰਤ ਅਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ


                          

ਵਿਸਵੀਂ ਸਦੀ ਦੇ ਅਵਤਾਰ ਰਾਜੇ ਜੋਗੀ, ਸੰਤ ਅਤਰ ਸਿੰਘ ਮਹਾਰਾਜ

                                            ਪ੍ਰਕਾਸ਼ (ਅਵਤਾਰ) ਧਾਰਨ ਸਮੇ ਦਾ ਕੋਤਕ

ਚੀਮਾ ਸਾਹਿਬ ਨਗਰ (ਤਹਿਸੀਲ ਸੁਨਾਮ, ਰਾਜ ਪਟਿਆਲਾ) ਵਿਖੇ ਸੰਤ ਸੇਵੀ ਸੁਭਾਗ ਜੋੜੀ ਪਿਤਾ ਕਰਮ ਸਿੰਘ ਜੀ ਅਤੇ ਮਾਤਾ ਭੋਲੀ ਕੋਰ ਜੀ ਵਸਦੇ ਸਨ I ਇਕ ਦਿਨ ਕਰਮ ਸਿੰਘ ਜੀ ਖੇਤੀਬਾੜੀ ਦੇ ਬਿਓਹਾਰ, ਬਾਹਰ ਖੇਤ ਵਿਚ ਹੱਲ ਵਾਹ ਰਹੇ ਸਨ I ਮਾਤਾ ਜੀ ਪ੍ਰਸ਼ਾਦਾ ਪਾਣੀ ਲੇਕਰ ਖੇਤ ਮੇਂ ਗਏ I ਜਦੋਂ ਪਿਤਾ ਜੀ ਪ੍ਰਸ਼ਾਦਾ ਛੱਕਣ ਲੱਗੇ ਤਾਂ ਉਹਨਾ ਦੀ ਨਿਗ੍ਹਾ ਇਕ ਸਾਧੂ ਤੇ ਪਈ ਜੋ ਲਾਗੇ ਹੀ ਗੁਜਰ ਰਿਹਾ ਸੀ I  ਉਸ ਸਾਧੂ ਨੂ ਬੇਨਤੀ ਕਰਕੇ ਭੋਜਨ ਪਾਣੀ ਛੱਕਾਇਆ I ਪ੍ਰਸ਼ਾਦਾ ਸ਼ਕ ਕੇ ਸਾਧੂ ਲੋਕ ਨੇ ਪੂਛਨਾ ਕੀਤਾ ਕੀ ਆਪ ਦੇ ਘਰ ਕੋਈ ਪੁਤਰ ਹੈ ਕਿ ਨਹੀ I ਪਿਤਾ ਜੀ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਮਹਾਰਾਜ ਚਾਰ ਸਾਲ ਦੀ ਇਕ ਪੁਤਰੀ ਹੈ I ਆਪ  ਬ੍ਖਸ਼ਨ੍ਹਾਰ  ਹੋ:

ਪਿਤਾ ਜੀ ਦੀ ਬੇਨਤੀ ਸੁਨ ਕੇ ਸਾਧੂ ਲੋਕ ਨੇ ਇਕ ਬੋਤਲ ਚਿਟੇ ਰੰਗ ਦੀ ਜਿਹੜੀ ਅਤਰ ਨਾਲ ਭਰੀ ਹੋਈ ਸੀ ਪਿਤਾ ਜੀ ਦੇ ਹੱਥ ਫੜਾ ਕੇ ਬਚਨ ਕੀਤਾ I ਇਸ ਬੋਤਲ ਨੂੰ ਸੰਭਾਲ ਕੇ ਰੱਖਣਾ ਇਕ ਸਾਲ ਦੇ ਅੰਦਰ ਤੁਹਾਡੇ ਘਰ ਬਾਲਕ ਜਨਮ ਲਵੇ ਗਏ I ਬਾਲਕ ਵੀ ਐਸਾ ਬਲੀ ਜਿਸ ਨੂੰ ਚਾਰੇ ਕੁੰਟਾ ਵਿਚ ਸਲਾਮਾਂ ਹੋਣਗੀਆਂ I ਦੂਜਾ ਜਦ ਇਹ ਬਾਲਕ ਜਨਮ ਲਵੇ ਤਾ ਇਹ ਬੋਤਲ ਸਾਨੂੰ ਇਥੇ ਚੜ੍ਹਦੇ ਵਲ ਆ ਕੇ ਸਾਡੀ ਅਮਾਨਤ ਵਾਪਿਸ ਕਰ ਜਾਣੀ I
ਸਾਧੂ ਮਹਾਤਮਾ ਤੋਂ ਐਸੇ ਖੁਸ਼ੀਆਂ ਭਰੇ ਬਚਨ ਸੁਨ ਕੇ ਪਿਤਾ ਜੀ ਨੇ ਅਰੱਜ ਗੁਜਾਰੀ ਮਹਾਰਾਜ ਉਸ ਬਾਲਕ ਦੀ ਕਿ ਨਿਸ਼ਾਨੀ ਹੋਵੇ  ਗੀ I ਤਬ ਸਾਧੂ ਕਹਿਆ ਮਥੇ ਵਿਚ ਟਿਕਾ ਹੋਵੇਗਾ I ਜੈਸੇ ਗੁਰ ਫੁਰਮਾਨ ਹੈ :

                                         " ਸੰਤ ਜਨਾ ਮਸਤਕ ਨੀਸਾਣੁ II "   

ਇਤਨਾ ਕਹਿ ਕਰ ਸਾਧੂ ਅਲੋਪ ਹੋ ਗਿਆ I ਚੇਤਰ ਸੁਦੀ ਏਕਮ ਬਿਕਰਮੀ ਸਮੰਤ 1923, ਦਿਨ ਐਤਵਾਰ ਭਾਗਾਂ ਵਾਲਾ ਦਿਨ ਚੜਿਆ I ਮਾਤਾ ਭੋਲੀ ਕੌਰ ਜੀ ਦੀ ਸੁਭਾਗੀ ਕੁੱਖ ਤੋਂ ਬਾਲਕ ਨੇ ਅਵਤਾਰ ਧਾਰਿਆ I ਬਾਲਕ ਦੇ ਅਵਤਾਰ ਧਾਰਨ ਦੀ ਖਬਰ ਸੁਨ ਕੇ ਦਾਦੀ ਮਾਂ ਨੇ ਕਰਮ ਸਿੰਘ ਪਿਤਾ ਜੀ ਨੂੰ ਸਾਧੂ ਦੇ ਬਚਨ ਦੀ ਯਾਦ ਦਿਵਾਈ ਅਤੇ ਆਖਿਆ ਕਿ ਬੋਤਲ ਉਥੇ ਹੀ ਫੜਾ ਕੇ ਆਵੋ I ਪਿਤਾ ਕਰਮ ਸਿੰਘ ਜੀ ਨਗਰ ਤੋਂ ਥੋੜੀ ਦੂਰ ਤੇ ਗਏ ਅਗਿਓ ਓਹੀ ਸਾਧੂ ਮਹਾਪੁਰਖ ਨੇ ਆਪ ਬੋਤਲ ਮੰਗ ਕੇ ਲੈ ਲਈ I ਸੰਤਾ ਨੇ  ਮੁਖੋ ਬਚਨ ਕੀਤੇ ਕਿ ਇਹ ਬਾਲਕ ਜਗਤਾਰਕ, ਮਹਾਂਤਪੀਸਰ, ਪਰਉਪਕਾਰੀ ਅਤੇ ਇਸ ਦਾ ਅਵਤਾਰ ਜਗਤ ਉਧਾਰ ਕਰਨ ਕਰਕੇ ਹੀ ਹੋਇਆ ਹੈ I ਬਾਲਕ ਦੇ ਅਵਤਾਰ ਸਮੇ ਅਨਹਦ ਧੁਨਾਂ ਵਜੀਆਂ ਅਤੇ ਪਰੀਆਂ ਨੇ ਮੰਗਲ ਗਾਏ I ਗੁਰੂ ਮਹਾਰਾਜ ਜੀ ਦੇ ਹੁਕਮਨਾਮੇ ਅਨੁਸਾਰ ਪਹਿਲੇ ਆਖਰ ਤੇ ਬਾਲਕ ਦਾ ਨਾਮ ਅਤਰ ਸਿੰਘ ਰਖਿਆ I

ਬਚਪਨ ਵਿਚ ਅਨੇਕ ਲੀਲਾ ਕੌਤਕ ਵਰਤਾਉਂਦਿਆਂ ਪੰਜਵੇਂ ਸਾਲ ਦੀ ਅਵਸਥਾ ਵਿਚ ਸੁਭਾ ਭੋਜੱਨ ਪਾਣੀ ਕਰਨ ਤੋਂ ਬਾਅਦ ਬਿਨਾ ਦਸੇ ਹੀ ਬਾਲਕ ਗੁਰਦੁਆਰਾ ਨਾਨਕਿਆਣਾ ਸਾਹਿਬ (ਜੋ ਸੰਗਰੂਰ ਤੋਂ ਇਕ ਮੀਲ ਹੈ) ਦਰਸ਼ਨ ਲਈ ਆ ਪਹੁੰਚਿਆ I ਗ੍ਰੰਥੀ ਇਸ ਅਨਭੋਲ ਬਾਲਕ ਵਲ ਤਕ ਤੇ ਹੈਰਾਨ ਹੋਇਆ ਅਤੇ ਪੁੱਛਣਾ ਕੀਤਾ ਕਿ ਬਾਲਕਿਆ ਤੂੰ ਇੱਕਲਾ ਕਿਥੋਂ ਆਇਆ ਹੈ ? ਤੇਰੇ ਮਾਤਾ ਪਿਤਾ ਕੌਣ ਹਨ ਤੇ ਕਿਹੜਾ ਨਗਰ ਹੈ ? ਬਾਲਕ ਨੇ ਜੁਆਬ ਦਿਤਾ ਕਿ ਮੇਰਾ ਨਗਰ ਚੀਮਾ ਹੈ ਅਤੇ ਮੇਰਾ ਨਾਮ ਅਤਰ ਸਿੰਘ ਹੈ I ਗ੍ਰੰਥੀ ਦੇ ਹੋਰ ਸੁਆਲ ਕਰਨ ਤੋਂ ਬਾਲਕ ਨੇ ਕਿਹਾ ਮੈਂ ਅੱਜ ਨਹੀਂ ਵਾਪਿਸ ਜਾਣਾ I ਦਰਸ਼ਨ ਪਰਸਨ ਕਰਕੇ ਪਰਸੋ ਨੂੰ ਵਾਪਿਸ ਜਾਵਾਂਗਾ I

ਇਸ ਤੋਂ ਬਾਅਦ ਮਾਤਾ ਪਿਤਾ ਜੀ ਨੇ ਪੜਨ ਪਾਉਣਾ, ਡੰਗਰ ਚਾਰਨੇ, ਕਦੀ ਖੇਤੀ ਦੇ ਕਮ ਕਾਰ ਵਿਚ ਪਿਤਾ ਜੀ ਨਾਲ ਹੱਥ ਵਟਾਉਣਾ I ਅਠਾਰਵੇਂ ਸਾਲ ਦੀ ਅਵਸਥਾ ਵਿਚ ਫੌਜ ਵਿਚ ਭਰਤੀ ਹੋ ਗਏ I ਫੌਜ ਵਿਚ ਜੋ ਦਸਤੂਰ ਸੀ ਅੰਮ੍ਰਿਤ ਛਕਾਉਣ ਦਾ, ਸਿੰਘਾਂ ਨੂੰ ਅੰਮ੍ਰਿਤ ਛਕਾਉਣ ਦੀ ਤਿਆਰੀ ਕੀਤੀ ਗਈ I ਅੰਮ੍ਰਿਤ ਛਕਾਉਣ ਵਾਲੇ ਚਾਰ ਸਿੰਘ ਤਿਆਰ ਸਨ I ਜਿਹਨਾਂ ਵਿਚ ਇਕ ਤਾਂ ਕੋਹਾਟ ਛਾਉਣੀ ਗੁਰੂਦੁਆਰਾ ਦੇ ਗ੍ਰੰਥੀ ਸਾਹਿਬ ਭਾਈ ਜੋਧ ਸਿੰਘ ਜੀ, ਦੂਜੇ ਗਿਆਨੀ ਠਾਕੁਰ ਸਿੰਘ ਜੀ, ਤੀਜੇ ਸੂਬੇਦਾਰ ਦਲੇਲ ਸਿੰਘ ਜੀ, ਚੋਥੇ ਹਵਾਲਦਾਰ ਹੀਰਾ ਸਿੰਘ ਜੀ, ਪੰਜਵੇਂ ਸਿੰਘ ਦੀ ਅਜੇ ਘਾਟ ਸੀ ਕਿ ਅਚਿੰਤੇ ਹੀ ਇਕ ਨੂਰਾਨੀ ਚਿਹਰੇ ਵਾਲੇ ਨਿਹੰਗ ਸਿੰਘ ਨੇ ਆ ਕੇ ਦਰਸ਼ਨ ਦਿਤੇ I ਅੰਮ੍ਰਿਤ ਛਕਾਉਣ ਲਈ ਬੇਨਤੀ ਕਰਨ ਤੇ ਉਸ ਸਿੰਘ ਨੇ ਕਿਹਾ ਕਿ ਖਾਲਸਾ ਤਾ ਕਲਗੀਆਂ ਵਾਲੇ ਦੇ ਹੁਕਮ ਵਿਚ ਇਸੇ ਕਾਰਜ ਲਈ ਆਇਆ ਹੈ I ਪੂਰਨ ਗੁਰ ਮਰਿਆਦਾ ਅਨੁਸਾਰ ਅੰਮ੍ਰਿਤ ਪਾਨ ਕਰਵਾਇਆ ਗਿਆ I

(ਅਖਰ ਤੇ ਮਾਤਰਾਵਾਂ ਦੀ ਗਲਤੀ ਮਾਫ ਕਰਨੀ ਲਿਖਾਰੀ ਸੰਤ ਮਹਾਰਾਜ ਜੀ ਹਨ)