ਸੰਤ ਖਾਲਸਾ ਹੋਸਿ ਪ੍ਰਕਾਸ਼ ਮਲੇਸ਼ ਖਾਲਸਾ ਹੋਸਿ ਨਾਸ਼

                                       ਸੰਤ ਖਾਲਸਾ ਦਲ ਦਾ ਪਹਿਲਾ ਪ੍ਰਕਾਸ਼
ਪਿੰਡ ਆਦਮਪਾਲ (ਸੰਗਰੂਰ) ਦੀ ਸੰਗਤ ਦੀ ਬੇਨਤੀ ਤੇ ਉਥੇ ਆਏ ਸਾਲ ਹੀ ਪੰਜ ਦੀਵਾਨ ਲਗਦੇ ਸਨ । ਸੰਤ ਮਹਾਰਾਜ ਜਿਆਂ ਨੇ ਆਦਮਪਾਲ ਦੇ ਬੰਤ ਸਿੰਘ ਨੂੰ ਸਟੇਜ ਸੈਕਟਰੀ ਬਣਾਇਆ ਹੋਇਆ ਸੀ। ਆਦਮਪਾਲ ਤੋਂ ਬਿਨਾਂ ਹੋਰਨਾਂ ਪਿੰਡ ਦੀਆਂ ਸਟੇਜ ਤੇ ਉਹ ਮੌਕਾ ਸੰਭਾਲਦਾ ਸੀ । ਉਹਨਾਂ ਤੋਂ ਬਿਨਾ ਮਾਸਟਰ ਜੋਗਿੰਦਰ ਸਿੰਘ ਜੀ ਸੋਹੀ ਬਣਭੋਰੀ ਵਾਲੇ ਵੀ ਸਟੇਜ ਸੈਕਟਰੀ ਦੀ ਸੇਵਾ ਕਰਦੇ ਸੀ,  ਸੈਕਟਰੀ ਬੰਤ ਸਿੰਘ ਜਿਆਂ ਦੇ ਖੇਤ ਵਿਚ ਮੋਟਰ ਤੇ ਸੰਤ ਮਹਾਰਾਜ ਜਿਆਂ ਦਾ ਆਸਨ ਪਕੇ ਤੋਰ ਤੇ ਹੀ ਲਾਇਆ ਹੋਇਆ ਸੀ । ਇਸ ਇਲਾਕੇ ਵਿਚ ਨੇੜੇ ਤੇੜੇ ਦੀਵਾਨ ਹੋਣ ਤਾਂ ਓਥੇ ਰਾਤ ਨੂੰ ਬਿਸਰਾਮ ਕਰਿਆ ਕਰਦੇ ਸਨ । ਪਿੰਡ ਵਿੱਚੋ ਸੰਗਤ ਬੀਬੀਆਂ ਆਪੋ ਆਪਣੇ ਘਰਾਂ ਤੋਂ ਪ੍ਰਸ਼ਾਦਾ ਤਿਆਰ ਕਰਕੇ ਓਥੇ ਮੋਟਰ ਤੇ ਲੈ ਜਾਂਦੀਆਂ ਸਨ ਅਤ ਸੰਤ ਮਹਾਰਾਜ ਜੀ ਸਮੇਤ ਸਾਰੇ ਓਥੇ ਲੰਗਰ ਛਕਿਆ ਕਰਦੇ ਸਨ । ਮਹਾਰਾਜ ਜੀ ਉਸ ਮੋਟਰ ਤੇ ਹਾਜਰ ਸਨ । ਹੋਰ ਵੀ ਬਹੁਤ ਸਾਰੀ ਸੰਗਤ ਬੀਬੀਆਂ ਮੌਜੂਦ ਸਨ। ਸ਼ਾਮ ਦੇ ਤਕਰੀਬਨ ਸਾਡੇ ਅੱਠ ਪੋਣੇ ਨੌਂ ਕੁ ਵਜੇ ਸਨ। ਜਿਧਰੋਂ ਸੂਰਜ ਛਪਿਆ ਸੀ ਉਧਰੋਂ ਬਿਲਕੁਲ ਸਫੈਦ ਦੂਧੀਆ ਪ੍ਰਕਾਸ਼ ਹੋਇਆ ਉਹ ਪ੍ਰਕਾਸ਼ ਉਪਰ ਨੂੰ ਆ ਰਿਹਾ ਸੀ ਜਿਵੇਂ ਸੂਰਜ ਚੜ੍ਹਦਾ ਹੁੰਦਾ ਹੈ । ਸਾਰੀ ਸੰਗਤ ਹੈਰਾਨ ਸੀ । ਸਾਰੇ ਡਰ ਗਏ ਸਨ ਕਿ ਪਠਾ ਨਹੀਂ ਕਿ ਬਲਾ ਆ ਰਹੀ ਹੈ । ਸਾਰੇ ਵਾਹਿਗੁਰੂ ਵਾਹਿਗੁਰੂ ਦਾ ਜਾਪੁ ਕਰਨ ਲਗ ਪਏ । ਸੈਕਟਰੀ ਬੰਤ ਸਿੰਘ ਮੋਟਰ ਦੇ ਕੋਠੇ ਵਿਚ ਸੰਤ ਮਹਾਰਾਜ ਜਿਆਂ ਕੋਲ ਅੰਦਰ ਗਈਆਂ ਤਾਂ ਦੇਖਿਆ ਕਿ ਸੰਤ ਮਹਾਰਾਜ ਜਿਆਂ ਦੇ ਚੇਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ । ਸੀਸ ਤੋਂ ਲੈ ਕੇ ਚਿਹਰੇ ਤਕ ਲਾਲੋ ਲਾਲ ਨੂਰ ਹੈ ਨੂਰ ਸੀ । ਬੰਤ ਸਿੰਘ ਦੇ ਬੇਨਤੀ ਕਰਨ ਤੋਂ ਪਹਿਲਾ ਹੀ ਸੰਤ ਮਹਾਰਾਜ ਜਿਆਂ ਨੇ ਵਚਨ ਕੀਤਾ ਕਿ
ਸੰਤ ਖਾਲਸਾ ਹੋਸੀ ਪ੍ਰਕਾਸ, ਮਲੇਛ ਖਾਲਸਾ ਹੋਸਿ ਨਾਸ । ਸੈਕਟਰੀ ਸਾਹਿਬ ਸੰਤ ਖਾਲਸਾ ਪ੍ਰਕਾਸ਼ ਹੋ ਗਿਆ ਹੈ ਆਉ ਸਾਰੇ ਦਰਸ਼ਨ ਕਰੀਏ । ਇਓਂ ਵਚਨ ਹੋਏ ਕੋਠੇ ਤੋਂ ਬਾਹਰ ਬੇਰੀ ਹੇਠ ਜਾ ਖੜੇ। ਉਹ ਸਫੈਦ ਪ੍ਰਕਾਸ਼ ਦੀਆਂ ਕਿਰਨਾਂ ਸੰਤ ਮਹਾਰਾਜ ਜਿਆਂ ਉਪਰ ਪੈਣੀਆਂ ਸ਼ੁਰੂ ਹੋ ਗਈਆਂ ਅਤੇ ਬੇਰੀ ਉਪਰੋਂ ਸ਼ਹਿਦ ਵਰਗਾ ਗਾੜਾ ਗਾੜਾ ਅੰਮ੍ਰਿਤ ਵਰਸਣਾ ਸ਼ੁਰੂ ਹੋ ਗਿਆ । ਇਹ ਝਲਕਾਂ ਦੇ ਸਾਰੀ ਸੰਗਤ ਨੇ ਦਰਸ਼ ਕੀਤੇ । ਇਸ ਤਰ੍ਹਾਂ ਦਾ ਪ੍ਰਕਾਸਸ਼ ਅੱਧਾ ਪੋਣਾ ਘੰਟਾ ਰਿਹਾ ।

ਸੰਤ ਮਹਾਰਾਜ ਜੀ ਵਚਨ ਕਰਦੇ ਰਹੇ ਕਿ ਸੰਗਤ ਅੱਜ ਸੰਤ ਖਾਲਸਾ ਪ੍ਰਕਾਸ਼ ਹੋ ਗਿਆ ਹੈ । ਇਸ ਧਰਤੀ ਨੂੰ ਮਾਣ ਮਿਲਣਾ ਸੀ ।  ਪ੍ਰਕਾਸ਼ ਸਮੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਪੰਜ ਜੈਕਾਰੇ ਸੰਤ ਮਹਾਰਾਜ ਜਿਆਂ ਨੇ ਆਪੇ ਬੁਲਾਏ ਅਤੇ 25 ਜੈਕਾਰੇ ਸੰਗਤ ਤੋਂ ਬੁਲਵਾਏ, ਇਕ ਅਲੌਕਿਕ ਅੱਧਭੂਤ ਦ੍ਰਿਸ਼ ਸੀ ਸੰਗਤਾਂ ਦਰਸ਼ਨ ਕਰਕੇ ਨਿਹਾਲ ਨਿਹਾਲ ਹੋ ਰਹੀਆਂ ਸਨ ਇਹ ਪ੍ਰਕਾਸ਼ ਉਪਰ ਨੂੰ ਆਉਂਦਾ ਆਉਂਦਾ ਸੰਤ ਮਹਾਰਾਜ ਜਿਆਂ ਦੇ ਸੀਸ ਉਪਰ ਆ ਗਿਆ ਸੀ । ਅੱਧੇ ਪੋਣੇ ਘੰਟੇ ਬਾਅਦ ਓਹੀ ਪ੍ਰਕਾਸ਼ ਵਾਪਸ ਹੋਣ ਲਗ ਪਿਆ ਅਤੇ ਅੰਤ ਵਿਚ ਇਹ ਪ੍ਰਕਾਸ਼ ਬਿਲਕੁਲ ਲਾਲ ਸੂਹੇ ਰੰਗ ਦਾ ਹੋ ਗਿਆ ਸੀ । ਲਾਲ ਰੰਗ ਦਾ ਹੋ ਕੇ ਛਿਪ ਗਿਆ ।  ਇਸਤੋਂ ਬਾਅਦ ਸੰਤ ਮਹਾਰਾਜ ਜਿਆਂ ਨੇ ਅਤੇ ਸਾਰੀ ਸੰਗਤ ਨੇ ਲੰਗਰ ਛਕਿਆ । ਉਸ ਸਮੇ ਓਥੇ ਭਾਈ ਗੁਰਦੇਵ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਸੈਕਟਰੀ ਬੰਤ ਸਿੰਘ, ਗੁਰਮੇਲ ਸਿੰਘ ਅਤੇ ਜਥੇਦਾਰ ਨਛੱਤਰ ਸਿੰਘ ਹੋਰ ਸੰਗਤ ਅਤੇ ਹਾਜਰ ਸਨ ਜਿਹਨਾਂ ਨੇ ਇਹ ਪ੍ਰਕਾਸ਼ ਦੇ ਦਰਸ਼ਨ ਕੀਤੇ । ਇਹ ਸੰਤ ਖਾਲਸੇ ਦਲ ਦਾ ਪਹਿਲਾ ਪ੍ਰਕਾਸ਼ ਸੀ ।
                                              ਸੰਤ ਖਾਲਸਾ ਦਲ ਦਾ ਦੂਜਾ ਪ੍ਰਕਾਸ਼

                                  ਗੁਰੁਦਆਰਾ ਸਾਹਿਬ ਮੋਰਗੜ ਚੌਮੁਖਾਬਾਦ ਬੇਰ ਕਲਾਂ  ਵਿਖੇ ਦਿਖਾਇਆ ਸੀ 

                                                                                         

                           ਸੰਤ ਖਾਲਸਾ ਦਲ ਦਾ ਤੀਜਾ ਪ੍ਰਕਾਸ਼


ਇਸੇ ਤਰ੍ਹਾਂ ਸਨ 1977 ਵਿਚ ਪਿੰਡ ਸੰਦੌੜ ਨੰਬਰਦਾਰ ਸ. ਜੁਗਿੰਦਰ ਸਿੰਘ ਦੇ ਘਰ ਸ੍ਰੀ ਅਖੰਡ ਪਾਤ ਪ੍ਰਕਾਸ ਸਨ । ਮੱਧ ਦਾ ਦਿਨ ਸੀ । ਰਾਤ ਨੂੰ ਸੰਤ ਮਹਾਰਾਜ ਜੀ ਨੰਬਰਦਾਰ ਦੇ ਘਰ ਹੀ ਬਿਰਾਜਮਾਨ ਸਨ । ਰਾਤ  9 ਕੁ ਵਜੇ ਅਚਾਨਕ ਹੁਕਮ ਹੋਇਆ ਕਿ ਨੰਬਰਦਾਰ, ਆ ਦਰਸ਼ਨ ਕਰਾਈਏ, ਇਓਂ ਨੰਬਰਦਾਰ ਜੋਗਿੰਦਰ ਸਿੰਘ ਪਰਿਵਾਰ ਦੇ ਮੈਂਬਰ ਅਤੇ ਹੋਰ ਸਾਰੀ ਸੰਗਤ ਤੁਰ ਪਈ । ਸੰਤ ਮਹਾਰਾਜ ਜੀ ਕੋਠੇ ਤੇ ਚੜ ਗਏ । ਪੱਛਮ ਦਿਸ਼ਾ ਵਿੱਚੋ ਸਫੈਦ ਪ੍ਰਕਾਸ਼ ਹੋਇਆ । ਉਪਰ ਨੂੰ ਹੁੰਦਾ ਹੁੰਦਾ ਬਿਲਕੁਲ ਸੰਤ ਮਹਾਰਾਜ ਜਿਆਂ ਦੇ ਸੀਸ ਉਪਰ ਸਿੱਧਾ ਪੈਣ ਲਗ ਪਿਆ ।  ਤਕਰੀਬਨ ਅੱਧੇ ਘੰਟੇ ਬਾਅਦ ਓਸੇ ਤਰ੍ਹਾਂ ਹੀ ਛਿਪ ਗਿਆ ਜਿਸ ਤਰ੍ਹਾਂ ਆਦਮਪਾਲ ਹੋਇਆ ਸੀ । ਨੰਬਰਦਾਰ ਸਾਹਿਬ ਸਮੇਤ ਸਾਰੀ ਸੰਗਤ ਨੇ ਦਰਸ਼ਨ ਕੀਤੇ । ਸੰਤ ਮਹਾਰਾਜ ਜਿਆਂ ਨੇ ਵਚਨ ਕੀਤਾ ਕਿ ਨੰਬਰਦਾਰ ਇਹ ਸੰਤ ਖਾਲਸਾ ਦਲ ਦਾ ਤੀਜਾ ਪ੍ਰਕਾਸ਼ ਹੋਇਆ ਹੈ । ਜਿਸ ਤਰ੍ਹਾਂ ਆਦਮਪਾਲ ਜੈਕਾਰੇ ਬੁਲਾਏ ਸੀ ਓਸੇ ਤਰ੍ਹਾਂ ਜੈਕਾਰੇ ਬੁਲਾਏ ਗਏ। ਉਸ ਤੋਂ ਬਾਅਦ ਸੰਤ ਮਹਾਰਾਜ ਸੰਗਤ ਸਮੇਤ ਹੇਠਾਂ ਉਤਰ ਆਏ । ਲੰਗਰ ਦਾ ਪ੍ਰਸ਼ਾਦਾ ਛਕਿਆ ਅਤੇ ਰਾਤ ਨੂੰ ਤਕਰੀਬਨ ੧ ਵਜੇ ਸੰਤ ਮਹਾਰਾਜ ਜੀ ਨੰਬਰਦਾਰ ਦੇ ਘਰ ਤੋਂ ਚਲੇ ਗਏ ਸਨ ।


                                           ਸੰਤ ਖਾਲਸਾ ਦਲ ਦਾ ਚੋਥਾ ਪ੍ਰਕਾਸ਼

                                        ਇਸੇ ਤਰ੍ਹਾਂ ਸੰਤ ਖਾਲਸਾ ਦਲ ਦਾ ਚੋਥਾ ਪ੍ਰਕਾਸ਼ ਦਰੋਗੇਵਾਲ ਹੋਇਆ ।


                                                                              ਸੰਤ ਖਾਲਸਾ ਦਲ ਦਾ ਪੰਜਵਾਂ ਪ੍ਰਕਾਸ਼

                         ਇਸੇ ਤਰ੍ਹਾਂ ਸੰਤ ਖਾਲਸਾ ਦਲ ਦਾ  ਪੰਜਵਾਂ ਪ੍ਰਕਾਸ਼ ਰੋੜੇਵਾਲ ਸਾਹਿਬ ਦੀ ਧਰਤੀ ਤੇ ਹੋਇਆ ਸੀ ।


(ਲਿਖਾਰੀ ਡਾ. ਸ੍ਰਵਨ ਸਿੰਘ ਸੰਦੌੜ ਦੀ ਕਿਤਾਬ ਵਿੱਚੋ)

     ਖੰਡਾ ਚੱਕਰ ਤੀਰ ਕਮਾਨ ਇਹ ਸੰਤ ਖਾਲਸੇ ਦਲ ਦਾ ਨਿਸ਼ਾਨ

                   ਖੰਡਾ ਜਨ ਕੇ ਹਾਥ ਮੈਂ ਕਲਗੀ ਸੋਭਿਤ ਸੀਸ਼

              ਸੋ ਹਮਰੀ ਰਖਿਆ ਕਰੇ ਗੁਰ ਕਲਗੀਧਰ ਜਗਦੀਸ਼


ਭਵਿੱਖਤ ਬਚਨ ਗੁਰੂ ਗੋਬਿੰਦ ਸਿੰਘ ਜੀ - ਕੁਰਿੰਡ ਪੁਰਾਣ