Jagat Mata Harnam kaur Ji

੧) ਵੀਹਵੀਂ ਸਦੀ ਦੇ ਅਵਤਾਰ ਸ਼੍ਰੀ ਮਾਨ ੧੧੧ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੁਆਣਾ ਸਾਹਿਬ ਵਾਲੇ ਗੁਰੂਦਵਾਰਾ ਸਿਧ ਸਰ ਸਾਹਿਬ ਸਿਹੋੜੇ ਆਏ I ਉਥੇ ਦੀਵਾਨ ਦੀ ਸਮਾਪਤੀ ਤੋ ਬਾਅਦ ਸੰਤ ਮਹਾਰਾਜ ਜੀ ਬਾਹਰ ਟਹਲਿਨ ਚਲੇ ਗਏ I ਰਸਤੇ ਵਿਚ ਬਾਬਾ ਸਾਧੂ ਸਿੰਘ ਜੀ (ਸੰਤ ਮਹਾਰਾਜ ਸਿਧ ਸਰ ਸਾਹਿਬ ਸਿਹੋੜੇ ਜੀਆਂ ਦੇ ਪਿਤਾ ਜੀ) ਦੁਧ ਲਈ ਆਉਂਦੇ ਮਿਲ ਗਏ I ਉਹਨਾ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੂ ਨਮਸ੍ਕਾਰ ਕਰਕੇ ਦੁਧ ਛਕਣ ਲਈ ਬੇਨਤੀ ਕੀਤੀ I ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਪਿਆਰ ਨਾਲ ਦੁਧ ਛਕਿਆ ਅਤੇ ਵਚਨ ਕੀਤਾ ਕੀ ਭਾਈ ਕੀ ਦੇਈਏ ਤੈਨੂ, ਕੁਝ ਮੰਗ ਲੈ I ਬਾਬਾ ਸਾਧੂ ਸਿੰਘ ਜੀ ਨੇ ਸ੍ਰੀ ਮਾਨ ੧੧੧ ਸੰਤ ਬਾਬਾ ਅਤਰ ਸਿੰਘ ਜੀਆਂ ਨੂ ਬੇਨਤੀ ਕੀਤੀ ਕੀ ਮੈਨੂ ਹੋਰ ਕਿਸੇ ਚੀਜ਼ ਦੀ ਲੋੜ ਨਹੀ, ਮੈਨੂ ਤਾ ਤੁਸੀਂ ਚਾਹੀਦੇ ਹੋ ਤਾਂ ਸੰਤ ਮਹਾਰਾਜ ਜੀਆਂ ਨੇ ਵਚਨ ਕੀਤਾ ਕੀ ਭਾਈ ਜੇ ਤੇਰੀ  ਐਡੀ ਭਾਵਨਾ ਹੈ ਤਾਂ ਫੇਰ ਅਸੀਂ ਵੀ ਕਿਥੇ ਜਾਣਾ ਹੈ I ਇਹ ਰਮਜ ਨੂ ਸ਼੍ਰੀ ਮਾਨ ੧੧੧ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਹੀ ਸਮਝ ਸਕਦੇ ਹਨ I 

ਨੋਟ :- ਇਹ ਸਾਖੀ ਇਕ ਦਿਨ ਮੇਰੇ ਪਰਮ ਪੂਜਨੀਕ ਗੁਰੂਦੇਵ ਮਹਾਰਾਜ ਜੀਆਂ ਨੇ ਆਪਣੀ ਪਵਿਤਰ ਰਸਨਾ ਤੋ ਮੈਨੂ ਖੁਦ ਲਿਖਵਾਈ ਸੀ I

੨) ਇਕ ਵਾਰੀ ਮੇਰੇ ਪਰਮ ਪੂਜਨੀਕ ਗੁਰੂਦੇਵ ਮਹਾਰਾਜ ਜੀਆਂ ਦੇ ਪਿਤਾ, ਬਾਬਾ ਸਾਧੂ ਸਿੰਘ ਜੀ, ਗੁਰਦੁਆਰਾ ਸਿਧ ਸਰ ਸਾਹਿਬ ਵਲੋ ਸਿਹੋੜੇ ਪਿੰਡ ਵਲ ਨੂ ਆ ਰਹੇ ਸੀ I  ਪਿੰਡ ਤੋ ਥੋੜੇ ਜਿਹੇ ਫਾਸਲੇ ਤੇ ਮੜੀਆਂ ਹਨ ਅਤੇ ਦੂਜੇ ਪਾਸੇ ਟੋਭਾ ਸੀ I  ਇਹ ਰਸਤਾ ਤਾ ਹੁਣ ਪਕੀ ਸੜਕ ਬਣੀ ਹੋਯੀ ਹੈ I ਆਉਂਦਿਆ ਆਉਂਦਿਆ ਬਾਬਾ ਸਾਧੂ ਸਿੰਘ ਜੀ ਨੂ ਕਿਸੇ ਗੁਪਤ ਸ਼ਕਤੀ ਨੇ ਲਤਾ ਤੋ ਫੜ ਲਿਆ ਅਤੇ ਤੁਰਨ ਤੋ ਅਸਮਰਥ ਕਰ ਦਿਤਾ I ਬੜੀ ਬਿਬਤਾ ਵਿਚ ਫਸ ਗਏ I  ਬਾਬਾ ਸਾਧੂ ਸਿੰਘ ਜੀ ਸਰੀਰਕ ਤੋਰ ਤੇ ਬਹੁਤ ਤਕੜੇ ਸਨ I ਉਹਨਾ ਨੇ ਕਦੀ ਕਿਸੇ ਤੋ ਸੁਣਿਆ ਸੀ ਕੀ ਇਸ ਤਰ੍ਹਾ ਹੋਣ ਨਾਲ ਪਾਣੀ ਵਿਚ ਵੜ ਜਾਵੇ ਤਾ ਗੁਪਤ ਰੂਹ ਪਾਣੀ ਤੋ ਭੈ ਖਾ ਕੇ ਛਡ ਜਾਂਦਿਆ ਹਨ I ਬਾਬਾ ਸਾਧੂ ਸਿੰਘ ਜੀ ਆਪਣੇ ਆਪ ਨੂ ਟੋਭੇ ਵਿਚ ਲੈ ਗਏ I ਟੋਭੇ ਵਿਚ ਵੜਨ ਸਾਰ ਹੀ ਉਸ ਗੁਪਤ ਤਾਕਤ ਨੇ ਛਡ ਦਿਤਾ ਅਤੇ ਆਵਾਜ ਮਾਰੀ ਕੀ ਸਾਧੂ ਸਿਆਂ, ਤੈਨੂ ਮੇਂ ਅੱਜ ਛਡਣਾ ਤਾਂ ਹੈ ਨਹੀ ਸੀ, ਮੈਨੂ ਡਰ ਕੁਢੀਂਦ ਵਾਲੇ ਤੋ ਹੀ ਲਗਦਾ ਹੈ, ਚੰਗਾ ਤੈਨੂ ਮੇਂ ਅਜ ਛਡ ਦਿਤਾ ਹੈ ਹੁਣ ਤੇਰੇ ਘਰ ਇਕ ਜੋਤ ਪੈਦਾ ਹੂਉ ਜਿਹਨੂ ਦੁਨਿਆ ਯਾਦ ਕਰੁ I ਇਹ ਆਵਾਜ ਦੇ ਕੇ ਓਹ ਗੁਪਤ ਰੂਹ  ਚੁਪ ਹੋ ਗਈ ਅਤੇ ਬਾਬਾ ਸਾਧੂ ਸਿੰਘ ਜੀਆਂ ਨੇ ਇਹ ਸਾਰਾ ਹਾਲ ਘਰ ਆ ਕੇ ਸੁਣਾਇਆ I 

ਇਸ ਸਾਖੀ ਵਿਚ ਜੋ ਕੁਢੀਂਦ ਵਾਲੇ ਦਾ ਜਿਕਰ ਆਇਆ ਹੈ ਓਹ ਸੰਤ ਮਹਾਰਾਜ ਦਾ ਰਿਸ਼ਤੇਦਾਰੀ ਵਿਚੋ ਤਾਇਆ ਲਗਦਾ ਸੀ ਅਤੇ ਉਸ ਨੂ ਇਹਨਾ ਗੁਪਤ ਰੂਹਾਂ ਬਾਰੇ ਬਹੁਤ ਹੀ ਗਿਆਨ ਸੀ I ਓਹ ਪਿੰਡ ਕੁਢੀਂਦ ਦਾ ਸੀ I  

ਨੋਟ:- ਇਹ ਸਾਖੀ ਸੰਤ ਮਹਾਰਾਜ ਜੀਆਂ ਨੇ ਆਪਨੇ ਪਵਿਤਰ ਮੁਖਾਰਬਿੰਦ ਤੋ ਗੁਰੁਦੁਵਾਰਾ ਗੁਫਾਸਰ ਸਾਹਿਬ ਰੋੜੇਵਾਲ ਵਿਖੇ ਬਾਰਾਂਦਰੀ ਵਿਚ ਬੈਠ ਕੇ ਦਾਸ ਨੂ ਲਿਖਵਾਈ ਸੀ I  


ਸੰਤ ਮਹਾਰਾਜ ਜੀਆਂ ਦਾ ਜਨਮ ਅਵਤਾਰ

ਪਰਮ ਪੂਜਨੀਕ ਸੰਤ ਮਹਾਰਾਜ ਜੀਆਂ ਦਾ ਅਵਤਾਰ ਸੰਨ 1938 ਵਿਸਾਖੀ ਵਾਲੇ ਦਿਨ, ਬੁਧਵਾਰ ਨੂ ਪਿੰਡ ਸਿਹੋੜਾ ਜਿਲਾ ਲੁਧਿਆਣਾ ਵਿਖੇ ਹੋਇਆ I ਮਹਾਂ ਪਵਿਤਰ ਭਾਗਾ  ਵਾਲੀ ਵਿਸਾਖੀ ਸੀ ਓਹ, ਜਿਸ ਦਿਨ ਖੁਦ ਪ੍ਰਮੇਸ਼ਰ ਇਸ ਧਰਤੀ ਤੇ ਪ੍ਰਤਖ ਰੂਪ ਵਿਚ ਆਇਆ I

ਸਤਿਕਾਰ ਯੋਗ ਪਿਤਾ ਬਾਬਾ ਸਾਧੂ ਸਿੰਘ ਜੀ ਅਤੇ ਜਗਤ ਮਾਤਾ ਹਰਨਾਮ ਕੋਰ ਜੀਆਂ ਦੇ ਘਰ ਖੁਦ ਪ੍ਰਮੇਸ਼ਰ ਪਰਗਟ ਹੋਇਆ I ਸੰਤ ਮਹਾਰਾਜ ਜੀਆਂ ਦੇ ਤੀਨ ਭਰਾ ਵਡੇ ਅਤੇ ਇਕ ਭਰਾ ਸੰਤ ਮਹਾਰਾਜ ਜੀਆਂ ਤੋ ਛੋਟਾ ਸੀ I  ਸੰਤ ਮਹਾਰਾਜ ਜੀਆਂ ਦੀਆਂ ਦੋਵੇਂ ਭੈਣ ਵਡਿਆ ਸਨ I ਭਾਵੇਂ ਹੋਰ ਬਾਕੀ ਛੇ ਭੈਣ ਭਰਾ ਸਨ ਪਰੰਤੂ ਸੰਤ ਮਹਾਰਾਜ ਜੀਆਂ ਦੇ ਪਵਿਤਰ ਚਿਹਰੇ ਤੇ ਅਲਗ ਹੀ ਨੂਰਾਨੀ ਝਲਕਾ ਪੈਂਦਿਆ ਸਨ ਬਾਕੀ ਭੈਣ ਭਰਾਵਾਂ ਨਾਲੋ ਅਲਹਿਦਾ ਹੀ ਸਨ I ਭਰਵਾ ਚਿਹਰਾ, ਚੋੜਾ ਮਸਤਕ ਅਤੇ ਸੰਤ ਮਹਾਰਾਜ ਜੀਆ ਦੇ ਮਸਤਕ ਦੇ ਵਿਚਕਾਰ ਅਤੇ ਦੋਨੇ ਨੇਤਰਾਂ ਤੇ ਵਿਚਕਾਰ ਸੇਲਿਆ ਦੇ ਉਪਰ ਇਕ ਗੋਲ ਚੋੜਾ ਟਿਕਾ ਸੀ I  ਇਓਂ ਪ੍ਰਤੀਤ ਹੋਇਆ ਕਰਦਾ ਸੀ ਜਿਵੇਂ ਮਸਤਕ ਵਿਚੋ ਇਕ ਲਾਇਟ ਜਿਹੀ ਪੈਂਦੀ ਹੈ I ਧੰਨ ਨੇ ਓਹ ਲੋਕਾ ਜਿਹਨਾ ਨੇ ਉਸ ਸਮੇ ਮਹਾਪੁਰਖਾ ਦੇ ਬਾਲ ਸਰੂਪ ਵੀ ਦਰਸ਼ਨ ਕੀਤੇ I ਸੰਤ ਮਹਾਰਾਜ ਜੀਆਂ ਦੇ ਜਨਮ ਅਵਤਾਰ ਸਮੇ ਦਾਈ ਵਜੋਂ ਸੇਵਾ ਕਰਨ ਵਾਲੀ ਮਾਤਾ ਦਾ ਨਾਮ ਪਾਸੋ ਸੀ I ਓਹ ਦਾਈ ਵੀ ਪੂਜਣਯੋਗ ਬਣ ਗਈ ਜੀਹਨੇ ਸਾਰੀ ਦੁਨੀਆਂ ਤੋਂ ਪਹਿਲਾ ਸੰਤ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਇਥੋਂ ਤਕ ਕੀ ਜਨਮ ਦੇਣ ਵਾਲੀ ਮਾਤਾ ਤੋ ਵੀ ਪਹਿਲਾਂ ਉਸ ਮਾਤਾ ਪਾਸੋ ਦਾਈ ਨੇ ਦਰਸ਼ਨ ਕੀਤੇ ਸਨ I 

ਇਕ ਵਾਰੀ 1973 - 74 ਦੀ ਗਲ ਹੈ, ਜਗਤ ਮਾਤਾ ਮਾਤਾ ਹਰਨਾਮ ਕੋਰ ਜੀ ਰੋੜੇਵਾਲ ਸਾਹਿਬ ਵਿਖੇ ਪਲੰਘ ਤੇ ਬੈਠੇ ਸਨ I  ਮੈਂ ਨਮਸ਼ਕਾਰ ਕਰਕੇ ਉਹਨਾ ਦੇ ਚਰਨਾ ਵਿਚ ਬੈਠ ਗਿਆ I  ਜਗਤ ਮਾਤਾ ਜੀ ਮੈਨੂ ਹੋਲੀ - ਹੋਲੀ ਪੁਛਣ ਲਗੇ "ਪੁਤ ਰਾਮ ਜੀ ਥੋਨੂ ਘੂਰਦੇ ਤਾ ਨਹੀ ?" ਵਾਹ ਵਾਹ ਉਸ ਦਿਨ ਪਤਾ ਲਗਿਆ ਕੀ ਜਗਤ ਮਾਤਾ ਜੀ
ਸੰਤ ਮਹਾਰਾਜ ਜੀਆਂ ਨੂੰ ਰਾਮ ਜੀ ਕਿਹ ਕੇ ਬੁਲਾਉਂਦੇ ਹੁੰਦੇ ਸੀ I ਜਗਤ ਮਾਤਾ ਜੀਆਂ ਦੇ ਚਰਨਾ ਵਿਚ ਬੈਠਿਆ ਮੇਂ ਬੇਨਤੀ ਕੀਤੀ ਕੀ ਮਾਤਾ ਜੀ ਭਾਵੇਂ ਮੈਂ ਬਹੁਤ ਛੋਟਾ ਹਾਂ ਇਹ ਮੈਂ ਪੁਛਣ ਲਾਇਕ ਨਹੀ ਪਰ ਮੈਨੂ ਦਸੋ ਕੀ ਮਹਾਰਾਜ ਜੀਆਂ ਦੇ ਜਨਮ ਸਮੇ ਤੁਹਾਨੂ ਕਿਸ ਤਰ੍ਹਾ ਅਨੁਭਵ ਹੋਇਆ, ਕਿਵੇ ਲਗਿਆ ? ਜਨਮ ਸਮੇ ਕੋਈ ਤਕਲੀਫ਼ ਕੀਨੀ, ਕਿਵੇਂ ਹੋਈ? ਜਗਤ ਮਾਤਾ ਜੀ ਦਾ ਜਵਾਬ ਸੀ, ਪੁਤ, ਕੋਈ ਤਕਲੀਫ਼ ਨਹੀ ਹੋਈ, ਮੈਨੂ ਤਾਂ ਪਤਾ ਈ ਉਹਦੋ ਲਗਿਆ ਜਦੋ ਮੇਰੀ ਗੋਦੀ ਵਿਚ ਪਏ ਸੀ I ਮਾਤਾ ਦੇ ਪਵਿਤਰ ਵਚਨ ਸੁਣਕੇ ਸੰਤ ਮਹਾਰਾਜ ਜੀਆਂ ਦੀ ਮਹਿਮਾ ਵਡਿਆਇ ਸੁਣਕੇ ਮਨ ਗਦ ਗਦ ਹੋ ਗਿਆ I ਉਹਨਾ ਦੀ ਮਹਿਮਾ ਤਾ ਬੇਅੰਤ ਹੈ I ਲਿਖਣ ਕਹਿਣ ਤੋ ਪਰੇ ਹੈ I ਖੋਰ ! ਜਿਨੀ ਕੁ ਉਪਮਾ ਵਡਿਆਇ ਹੋ ਸਕਦੀ ਹੈ ਆਓ ਆਪਾ ਉਹਨਾ ਕੁ ਜਾ ਲਿਖਣਾ ਕਰੀਏ I 


Writer: Dr. Sarwan Singh, Sandor


ਸੰਤ ਮਹਾਰਾਜ ਜੀਆਂ ਦੇ ਅਵਤਾਰ ਧਾਰਨ ਤੋ ਪਹਿਲਾ