DHAN GURU NANAK DEV JI

BEDI VANSH

Baba Sri Chand Ji founder of Udasin Samprda and Brahmchari.

Baba Lakhmi Chand Ji
Baba Dharm Chand Ji
Baba Maank Chand Ji
Baba Datar Chand Ji
Baba Pahaad Chand Ji
Baba Harkarn Chand Ji
Baba Nihal Chand Ji
Baba Kaladhari Ji
Baba Ajit Singh Ji
Baba Sahib Ji Bedi (Una Sahib wale)
Baba Bikrma Singh Ji Bedi
Baba Sujan Singh Ji Bedi
Baba Ram Krishan Singh Ji Bedi
Baba Devinder Singh Ji Bedi
Baba Madhsoodn Singh Ji Bedi
Baba Sarbjot Singh Ji Bedi
Tika Baba Amrjot Singh
Kanwar Baba Karmjot Singh Ji

Dhan GURU NANAK SAPUTAR BHAGWAN SRI-CHANDER-E-NAMEH

Figure mentioned by  Sant Baba Balwant Singh Ji, Sihode Wale.

ਉਦਾਸੀਨ ਸਾਮਪਰਦਾ ਦੇ ਮਾਲਿਕ ਭਗਵਾਨ ਸ੍ਰੀ ਚੰਦਰ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਦੇ ਘਰੇ ਹੋਇਆ I ਆਪ ਜੀ ਗੁਰੂ ਨਾਨਕ ਦੇਵ ਜੀ ਦੇ ਬੜੇ ਬੇਟੇ ਸਨ I ਆਪ ਜੀ ਅਕਥ ਅਤੇ ਅਨਕਹੀ ਕਮਾਈ ਦੇ ਮਾਲਿਕ ਸਨ I ਪੂਰਨ ਸੰਤ ਮਹਾਪੁਰਸ਼ ਸੰਤ ਬਾਬਾ ਬਲਵੰਤ ਸਿੰਘ ਜੀ ਸਿਧ੍ਸਰ ਸਿਹੋੜਾ ਸਾਹਿਬ ਅਨੁਸਾਰ ਆਪ ਜੀ ਦੇ ੩੬੦ ਚੇਲਾ ਹੋਇਆ ਅਤੇ ਉਹਨਾ ਨੇ ਅਗੇ ੩੬੦-੩੬੦ ਧਰਮਸ਼ਾਲਾ ਬਨਵਾ ਕੇ ਧਰਮ ਦਾ ਪ੍ਰਚਾਰ ਕੀਤਾ I  


ਇਕ ਦਿਨ ਲਖਮੀ ਚੰਦ (ਛੋਟੇ ਬੇਟੇ ਗੁਰੂ ਨਾਨਕ ਦੇਵ ਜੀ ਦੇ) ਆਪ ਜੀ ਸ਼ਿਕਾਰ ਖੇਡਣ ਗਏ ਅਤੇ ਹਿਰਨ ਦਾ ਸ਼ਿਕਾਰ ਕੀਤਾ I ਜਦ ਭਗਵਾਨ ਸ੍ਰੀ ਚੰਦਰ ਜੀ ਨੂ ਇਸ ਗਲ ਦਾ ਪਤਾ ਲਗਿਆ ਤਾ ਆਪ ਜੀ ਨੇ ਬਚਨ ਕੀਤਾ ਕੀ " ਇਕ ਦਿਨ ਤੁਹਾਨੂ ਇਹਨਾ ਬੇਜ੍ਬਾਨਾ ਜਾਨਵਰਾ ਦੀ ਮੋਤ ਤਾ ਹਿਸਾਬ ਉਸ ਮਾਲਿਕ ਨੂ ਦੇਣਾ ਪੈਣਾ " I ਲਖਮੀ ਚੰਦ ਜੀ ਘਰ ਆਏ ਇਸ਼ਨਾਨ ਕੀਤਾ ਆਪਣੀ ਸ਼੍ਰੇਸ਼ਟ ਪਤਨੀ ਮਾਤਾ ਧਨਵੰਤੀ ਜੀ ਅਤੇ ਬੇਟਾ ਧਰਮ ਚੰਦ ਜੀ ਨੂ ਨਾਲ ਲੈ ਕੇ ਘੋੜੇ ਤੇ ਸਵਾਰ ਹੋ ਗਏ I ਆਪ ਜੀ ਦੇ ਕਮਾਈ ਦਾ ਪ੍ਰਤਾਪ ਹੀ ਸੀ ਕੇ ਆਪ ਜੀ ਦਾ ਕੁਤਾ ਵੀ ਨਾਲ ਹੀ ਉੜ ਪਿਆ I  ਆਪ ਜੀ ਨੇ ਮੋਜ ਵਿਚ ਆ ਕੇ ਬਚਨ ਕੀਤਾ "ਚਲੋ ਪਹਿਲਾ ਦਰਗਾਹ ਜਾ ਕੇ ਹਿਸਾਬ ਹੀ ਕਰ ਆਈਏ"   

ਇਹ ਸਬ ਬਾਬਾ ਸ੍ਰੀ ਚੰਦ ਜੀ ਦੇ ਭਗਤ ਬਾਬਾ ਕਮਲਿਆ ਜੀ ਵੀ ਵੇਖ ਰਹੇ ਸੀ I ਆਪ ਜੀ ਨੇ ਬਾਬਾ ਸ੍ਰੀ ਚੰਦ ਜੀ ਨੂ ਬੇਨਤੀ ਕੀਤੀ ਕੀ ਹੇ ਸਾਈਂ ਲੋਕ ਆਪ ਤੋ ਜਤੀ-ਸਤੀ ਹੋ ਅਤੇ ਘ੍ਰ੍ਸਥ ਮਾਰਗ ਤੋ ਦੂਰ ਹੋ ਜੇ ਬਾਬਾ ਲਖਮੀ ਚੰਦ ਜੀ ਦਾ ਬੇਟਾ ਧਰਮ ਚੰਦ ਵੀ ਦਰਗਹ  ਚਲਾ ਗਿਆ ਤਾ ਬੇਦੀ ਵੰਸ਼ ਦਾ ਕਿਸ ਤਰ੍ਹਾ ਵਿਸਤਾਰ ਹੋਵੇ ਗਾ I ਭਗਵਾਨ ਸ੍ਰੀ ਚੰਦਰ ਜੀ ਮੋਜ ਵਿਚ ਆਏ ਤੇ ੩੬ ਕੋਹ ਬਾਹਂ ਉਪਰ ਲੈ ਜਾ ਕੇ ਧਰਮ ਚੰਦਰ ਜੀ ਨੂ ਆਪਣੇ ਵਲ ਖਿਚ ਲਿਆ

ਜਦੋ ਧਰਮ ਚੰਦ ਜੀ ਨੂ ਭੁਖ ਲਗਦੀ ਤਾਂ ਆਪ ਜੀ ਆਪਨੇ ਪੈਰ ਦਾ ਅੰਗੂਠਾ ਬਾਲਕ ਧਰਮ ਚੰਦ ਜੀ ਦੇ ਮੂਹਂ ਵਿਚ ਪਾ ਦਿੰਦੇ ਅਤੇ ਦੂਧ ਆਉਣਾ ਸ਼ੁਰੂ ਹੋ ਜਾਂਦਾ I ਇਸ ਤਰਹਾ ਭਗਵਾਨ ਸ੍ਰੀ ਚੰਦਰ ਜੀ ਨੇ ਆਪਨੇ ਪੈਰ ਦੇ ਅੰਗੂਠੇ ਨਾਲ ਦੂਧ ਪੀਲਾ ਕੇ ਬੇਦੀ ਵੰਸ਼ ਦੀ ਪਾਲਣਾ ਕੀਤੀ ਬਾਬਾ ਧਰਮ ਚੰਦ ਜੀ ਸ਼ਾਦੀ ਭਾਈ ਦੀਵਾਨ ਉਤਮ ਚੰਦ ਜੀ ਅਤੇ ਬੀਬੀ ਲਾਜਵੰਤੀ ਜੀ ਦੀ ਬੇਟੀ ਨਾਲ ਹੋਈ I ਬਾਬਾ ਸ੍ਰੀ ਚੰਦ ਜੀ ਨੇ ਜੋੜੇ ਨੂ ਆਸ਼ੀਰਵਾਦ ਦਿਤਾ ਅਤੇ ਖੁਸ਼ਿਆ ਬਕਸ਼ਿਆ I ਇਸ ਤਰਹਾ ਬਾਬਾ ਸ੍ਰੀ ਚੰਦ ਜੀ ਦੀ ਹੀ ਕਿਰਪਾ ਸਦਕਾ ਬੇਦੀ ਵੰਸ਼ ਦਾ ਪ੍ਰਸਾਰ ਹੋਇਆ


 ਪੂਰਨ ਸੰਤ ਮਹਾਪੁਰਸ਼ ਸੰਤ ਬਾਬਾ ਬਲਵੰਤ ਸਿੰਘ ਜੀ ਸਿਧ੍ਸਰ ਸਿਹੋੜਾ ਸਾਹਿਬ ਅਨੁਸਾਰ ਆਪ ਜੀ ਚਮਬੇ ਦੇ ਜੰਗਲਾ ਵਿਚ (ਸਨ ਦੇਹ) ਅਲੋਪ ਹੋ ਗਏ I ਬਾਬਾ ਸ੍ਰੀ ਚੰਦ ਜੀ ਤੋ ਬਾਅਦ ਗੁਰੂ ਹਰਗੋਬਿੰਦ ਜੀ ਦੇ ਬੇਟੇ ਬਾਬਾ ਗੁਰਦਿਤਾ ਜੀ ਨੂ ਅਗੇ ਉਦਾਸੀਨ ਸਮਪਰਦਾ ਦਾ ਮੁਖੀ ਬਣਾਇਆ ਗਿਆ I